ਨਵੰਬਰ 1984 ਦੌਰਾਨ ਸਿੱਖ ਨਸਲਕੁਸ਼ੀ ਵਿੱਚ ਸ਼ਹੀਦਾਂ ਸ਼ਰਧਾਂਜਲੀ ਸਮਾਗਮ 2 ਨਵੰਬਰ ਨੂੰ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 31 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਭਾਰਤ ਭਰ ਵਿੱਚ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਦੌਰਾਨ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਅਤੇ ਬੱਚਿਆਂ ਦੀ 41ਵੀਂ ਸਲਾਨਾ ਯਾਦ ਵਿੱਚ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਇਕ ਨਵੰਬਰ 2025 ਨੂੰ ਸੱਚ ਦੀ 
ਕੰਧ ਗੁਰਦੁਆਰਾ ਰਕਾਬ ਗੰਜ ਸਾਹਿਬ , ਨਵੀਂ ਦਿੱਲੀ ਵਿਖੇ ਕੀਤੀ ਜਾਵੇਗੀ।ਇਸ ਤੋਂ  ਇਲਾਵਾ 1 ਨਵੰਬਰ ਨੂੰ ਸ਼ਾਮ ਨੂੰ 6 ਤੋਂ 7 ਦੇ ਦਰਮਿਆਨ ਢਾਡੀ ਪ੍ਰਸੰਗ ਭਾਈ ਬਲਦੇਵ ਸਿੰਘ ਬੀਰ ਹਜ਼ੂਰੀ ਢਾਡੀ ਗੁਰਦੁਆਰਾ ਸੀਸ ਗੰਜ ਸਾਹਿਬ ਸੰਗਤਾਂ ਨੂੰ ਸੰਬੋਧਨ ਕਰਨਗੇ । 
ਸਰਦਾਰ ਕਾਲਕਾ ਨੇ ਦੱਸਿਆ ਕਿ ਸ਼ਾਮ ਨੂੰ ਸਮਾਪਤੀ ਤੋਂ ਉਪਰੰਤ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਵੰਬਰ 1984  ਦੇ ਸਿੱਖ ਨਸਲਕੁਸ਼ੀ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਅਤੇ ਬੱਚਿਆਂ ਦੀ ਯਾਦ ਵਿੱਚ 31 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨਾਂ ਦੀ ਸਮਾਪਤੀ 2 ਨਵੰਬਰ,2025  ਨੂੰ ਸਵੇਰੇ 9:00 ਵਜੇ ਹੋਵੇਗੀ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ  ਕਿ ਆਓ ਇਹਨਾਂ ਸ਼ਹੀਦੀ ਸਮਾਗਮ ਸ਼ਾਮਿਲ ਹੋਈਏ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ।
ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦੀ ਸਾਕਿਆਂ ਅਤੇ ਗੌਰਵਮਈ ਇਤਿਹਾਸ ਨੂੰ ਯਾਦ ਰੱਖਦੀਆਂ ਹਨ, ਉਹੀ ਕੌਮਾਂ ਹਮੇਸ਼ਾਂ ਜਿੰਦਾ ਰਹਿਦੀਆਂ ਹਨ।