ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਦਿੱਲੀ ਮਾਰਚ ਦੀ ਤਿਆਰੀਆਂ ਕੀਤੀਆਂ ਸ਼ੁਰੂ
1 ਨਵੰਬਰ ਨੂੰ ਹਰ ਪਿੰਡ ਦੇ ਗੁਰੂ ਘਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਦੀ ਅਪੀਲ
ਫਿਰੋਜ਼ਪੁਰ 25 ਅਕਤੂਬਰ : ਅੱਜ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਜਿਲ੍ਹਾ ਫਿਰੋਜ਼ਪੁਰ ਦੀਆਂ ਜਥੇਬੰਦੀਆ ਦੀ ਮੀਟਿੰਗ ਗੁਰਦੁਆਰਾ ਜਾਮਨੀ ਸਾਹਿਬ ਬਾਜ਼ੀਦਪੁਰ ਵਿਖ਼ੇ ਹੋਈ | ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਬੀਕੇਯੁ ਖੋਸਾ, ਬੀਕੇਯੁ ਡਾਕੌਦਾਂ, ਬੀਕੇਯੁ ਸਿੱਧੂਪੁਰ , ਕਿਸਾਨ ਸਟੂਡੈਂਟ ਯੂਨੀਅਨ, ਸਮੂਹ ਮਜਦੂਰ ਵੈਲਫ਼ੇਅਰ ਸਭਾ ਅਤੇ ਲੋਕ ਅਧਿਕਾਰ ਲਹਿਰ ਜਥੇਬੰਦੀਆ ਸ਼ਾਮਲ ਹੋਈਆਂ | ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ 15 ਨਵੰਬਰ ਨੂੰ ਦਿੱਲੀ ਵਿੱਚ ਕੀਤੇ ਜਾ ਰਹੇ ਮਾਰਚ ਲਈ ਤਿਆਰੀਆਂ ਸ਼ੂਰੂ ਕੀਤੀਆਂ ਗਈਆਂ |
. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸਿੱਖ ਸੰਘਰਸ਼ ਦੇ ਨੌਜਵਾਨ ਜੋ ਦਹਾਕਿਆ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਤੋਂ ਕੀਤੇ ਵੱਧ ਸਮਾਂ ਬਿਤਾ ਚੁੱਕੇ ਹਨ | ਓਹਨਾ ਕਿਹਾ ਕਿ 7 ਜਨਵਰੀ 2023 ਤੋਂ ਇਹਨਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਚੰਡੀਗੜ੍ਹ ਦੀ ਹੱਦ ਤੇ ਮੋਰਚਾ ਚੱਲ ਰਿਹਾ ਹੈ | ਮੋਰਚੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ 1 ਨਵੰਬਰ ਨੂੰ ਹਰੇਕ ਗੁਰੂਦੁਆਰਾ ਸਾਹਿਬ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕੀਤੀ ਜਾਵੇ ਅਤੇ 15 ਨਵੰਬਰ ਨੂੰ ਦਿੱਲੀ ਮਾਰਚ ਵਿੱਚ ਸ਼ਾਮਲ ਹੋਣ ਦਾਂ ਸੱਦਾ ਦਿੱਤਾ ਜਾਵੇ |
. ਇਸ ਮੌਕੇ ਬਲਵਿੰਦਰ ਸਿੰਘਾਂ ਪਿਆਰੇਆਣਾ ਅਵਤਾਰ ਸਿੰਘਾਂ ਮਹਿਮਾਂ ਦਿਲਬਾਗ ਸਿੰਘਾਂ ਸੁਰਸਿੰਘ ਵਾਲਾ ਜਗਰੂਪ ਸਿੰਘ ਭੁੱਲਰ ਨਿਰਭੈ ਸਿੰਘ ਭੁੱਲਰ ਫਤਿਹ ਸਿੰਘਾਂ ਕੋਟ ਕਰੋੜ ਪਰਮਜੀਤ ਸਿੰਘ ਭੁੱਲਰ ਜਾਗੀਰ ਸਿੰਘਾਂ ਖਹਿਰਾ ਗੁਲਜ਼ਾਰ ਸਿੰਘ ਮਲਕੀਤ ਸਿੰਘ ਬੱਗਾ ਸਿੰਘ ਮਜ਼ਦੂਰ ਆਗੂ ਰੰਗਾਂ ਸਿੰਘ ਸਤਿਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਹਾਜਰ ਸਨ |