← ਪਿਛੇ ਪਰਤੋ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਤੋੜਿਆ ਬੈਂਕ ਵੱਲੋਂ ਮਜ਼ਦੂਰ ਦੇ ਘਰ ਨੂੰ ਲਾਇਆ ਜਿੰਦਰਾ
ਅਸ਼ੋਕ ਵਰਮਾ
ਰਾਮਪੁਰਾ,15 ਅਕਤੂਬਰ 2025: ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਪਿੰਡ ਢਪਾਲੀ ਦੇ ਮਜਦੂਰ ਗੁਰਸੇਵਕ ਸਿੰਘ ਦੇ ਘਰ ਨੂੰ ਇਕ ਨਿੱਜੀ ਬੈਂਕ ਵੱਲੋਂ ਕਰਜੇ ਦੇ ਸਬੰਧ ਵਿੱਚ ਲਾਇਆ ਜਿੰਦਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਤੋੜ ਦਿੱਤਾ ਅਤੇ ਮਜ਼ਦੂਰ ਦੇ ਪਰਿਵਾਰ ਨੂੰ ਵਾਪਸ ਉਸੇ ਘਰ ਵਿੱਚ ਬਿਠਾਇਆ । ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਢਪਾਲੀ ਅਤੇ ਗੁਰਦਿੱਤ ਸਿੰਘ ਗੁੰਮਟੀ ਕਲਾਂ ਨੇ ਕਿਹਾ ਕਿ ਇਕ ਪਾਸੇ ਕਾਰਪੋਰੇਟ ਘਰਾਣੇ ਦੇ ਕਰੋੜਾਂ ਅਰਬਾਂ ਰੁਪਏ ਵੱਟੇ ਖਾਤੇ ਪਾ ਕੇ ਮਾਫ ਕੀਤੇ ਜਾ ਰਹੇ ਹਨ ਅਤੇ ਦੂੱਜੇ ਪਾਸੇ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਬਰੀ ਉਜਾੜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਿਸੇ ਵੀਂ ਕਿਸਾਨ ਦੀ ਜਮੀਨ ਅਤੇ ਕਿਸੇ ਵੀ ਮਜ਼ਦੂਰ ਦਾ ਘਰ ਕੁਰਕ ਨਹੀਂ ਹੋਣ ਦਿਤਾ ਜਾਵੇਗਾ | ਉਦਾਂ ਚੇਤਾਵਨੀ ਦਿੱਤੀ ਕਿ ਜੇਕਰ ਮੁੜ ਤੋਂ ਮਜ਼ਦੂਰ ਨੂੰ ਪਰੇਸ਼ਾਨ ਕੀਤਾ ਗਿਆ ਤਾਂ ਬੈਂਕ ਦਾ ਘਰਾਓ ਕੀਤਾ ਜਾਏਗਾ।
Total Responses : 1249