ਬਲਾਕ ਜਖਵਾਲੀ ਦੀਆਂ ਪ੍ਰਾਈਮਰੀ ਪੱਧਰੀ ਖੇਡਾਂ ਬਹੁਤ ਹੀ ਸ਼ਾਨਦਾਰ ਅਤੇ ਸਫਲਤਾਪੂਰਕ ਹੋਈਆਂ ਸੰਪੰਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 15 ਅਕਤੂਬਰ 2025:- ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਸ੍ਰੀ ਸੰਜੀਵ ਗੌਤਮ ਜ਼ਿਲ੍ਹਾ ਸਿੱਖਿਆ ਅਫਸਰ ( ਐ.) ਅਤੇ ਸ਼੍ਰੀਮਤੀ ਕਮਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸ੍ਰੀ ਹਰਵੇਲ ਸਿੰਘ ਬਲਾਕ ਸਿੱਖਿਆ ਅਫਸਰ ਜਖਵਾਲੀ ਦੀ ਰਹਿਨੁਮਾਈ ਵਿੱਚ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਮਿਤੀ 14 ਅਤੇ 15 ਅਕਤੂਬਰ ਨੂੰ ਪਿੰਡ ਜਖਵਾਲੀ ਵਿਖੇ ਕਰਵਾਈਆਂ ਗਈਆਂ, ਇਸ ਵਿੱਚ ਬਲਾਕ ਜਖਵਾਲੀ ਦੇ ਕਲਸਟਰਾਂ ਦੇ 55 ਸਕੂਲਾਂ ਦੇ ਕਲਸਟਰਾਂ ਦੇ ਜੇਤੂ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ, ਇਸ ਵਿੱਚ ਕਬੱਡੀ, ਖੋ-ਖੋ, ਹਾਕੀ,ਫੁਟਬਾਲ, ਯੋਗਾ ਤੇ ਜਿਮਨਾਸਟਿਕ, ਰੱਸਾ ਕੱਸੀ ਅਤੇ ਵੱਖ ਵੱਖ ਤਰ੍ਹਾਂ ਦੀਆਂ ਦੌੜਾਂ ਕਰਵਾਈਆਂ ਗਈਆਂ, ਇਸ ਬਲਾਕ ਪੱਧਰੀ ਖੇਡਾਂ ਵਿੱਚ ਮੁੱਖ ਕਨਵੀਨਰ ਦੇ ਤੌਰ ਤੇ ਸ੍ਰੀ ਸ਼ਸ਼ੀ ਭੂਸ਼ਨ,ਸ੍ਰੀ ਹਰਜੀਤ ਸਿੰਘ (ਸੀਐਸ਼ਟੀ) ਅਤੇ ਜਸਬੀਰ ਸਿੰਘ (ਸੀਐਸਟੀ) ਜਖਵਾਲੀ ਨੇ ਮੁੱਖ ਭੂਮਿਕਾ ਨਿਭਾਈ, ਸਟੇਜ ਸੰਚਾਲਕ ਦੀ ਮੁੱਖ ਭੂਮਿਕਾ ਦਰਬਾਰਾ ਸਿੰਘ (ਐਸਟੀ) ਲਟੌਰ ਅਤੇ ਸ੍ਰੀ ਜਸਬੀਰ ਸਿੰਘ (ਐਸਟੀ) ਪੰਜੋਲੀ ਕਲਾਂ ਨੇ ਬਾਖੂਬੀ ਨਿਭਾਈ ਇਸ ਬਲਾਕ ਪੱਧਰੀ ਖੇਡਾਂ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਸਰਦਾਰ ਲਖਬੀਰ ਸਿੰਘ ਰਾਏ ਐਮਐਲਏ ਫਤਿਹਗੜ੍ਹ ਸਾਹਿਬ ਅਤੇ ਸਰਦਾਰ ਮਲਕੀਤ ਸਿੰਘ ਟਿਵਾਣਾ (ਨਿਊਟ੍ਰਿਸਨ ਗਲੋਬਲ ਪ੍ਰਾਈਵੇਟ ਲਿਮਿਟਡ) ਨੇ ਸਿਰਕਤ ਕੀਤੀ, ਉਹਨਾਂ ਨੇ ਉੱਥੇ ਪਹੁੰਚ ਕੇ ਸਾਰੇ ਅਧਿਆਪਕਾਂ ਤੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਵਧਾਈ ਦਿੱਤੀ ਅਤੇ ਉਨਾਂ ਦਾ ਉਤਸਾਹ ਵਧਾਇਆ ਸ.ਹਰਵੇਲ ਸਿੰਘ ਬਲਾਕ ਸਿੱਖਿਆ ਅਫਸਰ ਜਖਵਾਲੀ ਨੇ ਪਹੁੰਚੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਿੰਡ ਜਖਵਾਲੀ ਦੇ ਸਰਪੰਚ ਗੁਰਦੀਪ ਸਿੰਘ ਅਤੇ ਗ੍ਰਾਂਮ ਪੰਚਾਇਤ ਦੀ ਸਲਾਂਘਾ ਕੀਤੀ, ਕਿ ਉਹਨਾਂ ਵੱਲੋ ਲੰਗਰ ਪਾਣੀ ਦੀ ਸੇਵਾ ਨਿਭਾਈ ਗਈ ਅਤੇ ਹੋਰ ਵੀ ਬਣਦਾ ਸਹਿਯੋਗ ਸਦਕਾ ਹੀ ਇਹ ਬਲਾਕ ਪੱਧਰੀ ਖੇਡਾਂ ਸੰਪੰਨ ਹੋਈਆਂ ਹਨ। ਪਿੰਡ ਜਖਵਾਲੀ ਦੇ ਸਰਪੰਚ ਗੁਰਦੀਪ ਸਿੰਘ ਉਹਨਾਂ ਨੇ ਕਿਹਾ ਕਿ ਇਹ ਬਲਾਕ ਪੱਧਰੀ ਖੇਡਾਂ ਅੱਗੇ ਨੂੰ ਵੀ ਕਰਵਾਉਣ ਲਈ ਬਣਦਾ ਸਹਿਯੋਗ ਦਿੰਦੇ ਰਹਿਣਗੇ, ਇਸ ਮੌਕੇ ਸਕੂਲ ਦੇ ਚੇਅਰਮੈਨ ਸ .ਗੁਰਪ੍ਰੀਤ ਸਿੰਘ ਜਖਵਾਲੀ ਪੱਤਰਕਾਰ ਉਹਨਾਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨਾਂ ਤੇ ਹਰਵੇਲ ਸਿੰਘ ਬੀਪੀਈਓ ਵੱਲੋਂ ਇਨਾਮ ਵੰਡੇ ਗਏ, ਇਸ ਮੌਕੇ ਸੀਐਚਟੀ ਜਸਬੀਰ ਕੌਰ, ਸੀਐਚਟੀ ਗੁਰਤੇਜ ਕੌਰ ਸੀਐਸਟੀ, ਕਰਮਜੀਤ ਕੌਰ ਸੀਐਚਟੀ, ਬਲਵਿੰਦਰ ਸਿੰਘ ਸੀਐਚਟੀ, ਗੁਰਮਿੰਦਰਜੀਤ ਸਿੰਘ ਵੱਲੋਂ ਵੀ ਖੇਡਾਂ ਸਫਲਤਾ ਪੂਰਕ ਕਰਵਾਉਣ ਵਿੱਚ ਡਿਊਟੀ ਨਿਭਾਈ ਗਈ। ਇਸ ਮੌਕੇ ਗ੍ਰਾਮ ਪੰਚਾਇਤ ਦੇ ਪੰਚ ਨਾਰੰਗ ਸਿੰਘ, ਰਵਿੰਦਰ ਸਿੰਘ ਮੋਂਨੂੰ, ਸੁਖਵਿੰਦਰ ਸਿੰਘ ਕਾਕਾ, ਪੱਤਰਕਾਰ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਜਖਵਾਲੀ, ਪ੍ਰੇਮ ਸਿੰਘ ਗੁਰੂਘਰ ਦੇ ਸੇਵਾਦਾਰ, ਬਾਬਾ ਕਿੱਕਰ ਸਿੰਘ,ਪ੍ਰਧਾਨ ਧਰਮਿੰਦਰ ਸਿੰਘ ਗੋਰਖਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਜਖਵਾਲੀ, ਸੂਬੇਦਾਰ ਕਰਮਜੀਤ ਸਿੰਘ,ਕੁੱਕ ਬੀਬੀਆਂ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਰਹੇ