← ਪਿਛੇ ਪਰਤੋ
ਮਲੂਕਾ ਦੀ ਅਗਵਾਈ ਚ ਭਾਜਪਾ ਵੱਲੋ ਕੇਂਦਰੀ ਸਕੀਮਾਂ ਸਬੰਧੀ ਸੇਲਬਰਾਹ ਵਿਖੇ ਕੈਂਪ ਲਾਇਆ ਕੈਂਪ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਚੱਲ ਰਹੀਆਂ ਯੋਜਨਾਵਾਂ ਨੂੰ ਸਰਲ ਢੰਗ ਨਾਲ ਹਰ ਲੋੜਮੰਦ ਤੱਕ ਪੁੱਜਦਾ ਕਰਨਾ ਸਾਡਾ ਮੁੱਖ ਮੰਤਵ ਹੈ ਜਿਸ ਨੂੰ ਪੂਰਾ ਕਰਨ ਲਈ ਹਰ ਪਿੰਡ ਚ ਇੰਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਭਾਜਪਾ ਵੱਲੋ ਕੈਂਪ ਲਾਏ ਜਾ ਰਹੇ ਹਨ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨਿਅਰ ਆਗੂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਹਲਕਾ ਰਾਮਪੁਰਾ ਦੇ ਪਿੰਡ ਸੈਲਬਰਾਹ ਵਿੱਚ ਲਾਏ ਗਏ ਕੈਂਪ ਵਾਰੇ ਗੱਲ ਕਰਦਿਆਂ ਕੀਤਾ ।ਮਲੂਕਾ ਨੇ ਆਮ ਲੋਕਾਂ ਦੀ ਹਰ ਲੋੜ ਪੂਰੀ ਕਰਨ ਲਈ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਚੱਲ ਰਹੀਆਂ ਹਨ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਰਾਜਨੀਤਕ ਏਜੰਡੇ ਕਾਰਨ ਪੰਜਾਬ ਦੇ ਲੋਕ ਇੰਨਾ ਸਕੀਮਾਂ ਦਾ ਪੂਰਾ ਲਾਭ ਨਹੀਂ ਲੈ ਸਕੇ ਹਨ । ਉਨ੍ਹਾਂ ਕਿਹਾ ਕਿ ਪਾਰਟੀ ਵੱਲੋ ਹੁਣ ਹਰ ਲੋੜਮੰਦ ਨੂੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਦੇਣ ਲਈ ਵਿਉਂਤਬੰਦੀ ਤਿਆਰ ਕੀਤੀ ਹੈ ਅਤੇ ਯੋਜਨਾਵਾਂ ਲਾਗੂ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਮਲੂਕਾ ਨੇ ਜਾਣਕਾਰੀ ਦਿੱਤੀ ਕਿ ਅੱਜ ਕੈਂਪ ਦੌਰਾਨ ਹਰ ਲੋੜਮੰਦ ਦੀ ਲੋੜ ਅਤੇ ਯੋਗਤਾ ਅਨੁਸਾਰ ਵੱਖ ਵੱਖ ਯੋਜਨਾਵਾਂ ਦਾ ਲਾਭ ਦੇਣ ਲਈ ਲੋੜੀਂਦੀ ਕਾਰਵਾਈ ਭਾਜਪਾ ਵਰਕਰਾਂ ਵੱਲੋ ਕੀਤੀ ਗਈ ਹੈ ਮੁਢਲੀ ਕਾਰਵਾਈ ਪੂਰੀ ਕਰਨ ਲਈ ਕਿਸੇ ਤੋਂ ਕੋਈ ਫੀਸ ਨਹੀਂ ਲਈ ਜਾ ਰਹੀ. ਮਲੂਕਾ ਨੇ ਕਿਹਾ ਕੇ ਮੁੱਖ ਤੌਰ ਤੇ ਮੁਫ਼ਤ ਇਲਾਜ ਲਈ ਆਯੂਸ਼ਮਾਨ ਸਿਹਤ ਬੀਮਾ ਕਾਰਡ. ਲੋੜਮੰਦ ਲੋਕਾਂ ਨੂੰ ਘਰ ਦੇਣ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਆਪਣਾ ਕਿੱਤਾ ਆਰੰਭ ਕਰਨ ਲਈ ਲੋਨ ਕਿਸਾਨ ਸਨਮਾਨ ਨਿਧੀ ਆਦਿ ਯੋਜਨਾਵਾਂ ਲਈ ਅੱਜ ਕਾਗਜ਼ੀ ਕਾਰਵਾਈ ਕੀਤੀ ਗਈ ਆਉਣ ਵਾਲ਼ੇ ਦਿਨਾਂ ਕੁੱਲ 50 ਕੈਂਪ ਲਾਉਣ ਦੀ ਯੋਜਨਾ ਉਲੀਕੀ ਗਈ ਹੈ 10 ਜੁਲਾਈ ਨੂੰ ਭਾਈਰੂਪਾ 11 ਜੁਲਾਈ ਕੋਇਰ ਸਿੰਘਵਾਲਾ ਅਤੇ 12 ਜੁਲਾਈ ਨੂੰ ਮਲੂਕਾ ਵਿਖ਼ੇ ਕੈਂਪ ਲਾਏ ਜਾਣਗੇ ਇਸ ਮੌਕੇ ਸੰਜੀਵ ਗਰਗ ਭਾਰਤ ਭੂਸ਼ਨ ਜੈਨ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਬਿੱਟੂ ਸੈਲਬਰਾ ਕੇਵਲ ਸਿੰਘ ਸਿੱਧੂ ਹਰਮੰਦਰ ਸਿੰਘ ਜਗਦੇਵ ਸਿੰਘ ਸੇਠੀ ਆਦਿ ਵੀ ਹਾਜ਼ਿਰ ਸਨ। ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ।
Total Responses : 470