ਚੇਅਰਮੈਨ ਲਾਲਪੁਰਾ ਨੂੰ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ ਨੇ ਮਿਲਕੇ ਪੰਜਾਬ ਦੇ ਮੁੱਦਿਆਂ ਤੇ ਕੀਤੀ ਚਰਚਾ
- ਪ੍ਰਧਾਨ ਮੰਤਰੀ ਨਾਲ ਕਬਰਸਤਾਨ ਦੇ ਮੁੱਦੇ ਤੇ ਕਰਾਂਗਾ ਚਰਚਾ: ਚੇਅਰਮੈਨ ਲਾਲਪੁਰ
- ਕਬਰਸਤਾਨ ਦੇ ਮੁੱਦੇ ਤੇ ਵੀ ਹੋਈ ਚਰਚਾ
- ਐਸੋਸੀਏਟ ਮੈਂਬਰ ਵਜੋਂ ਸੇਵਾਵਾਂ ਨਿਭਾਉਂਣ ਦੀ ਕੀਤੀ ਪੇਸ਼ਕਸ
- ਜ਼ਮੀਨਾ ਦੀ ਅਲਾਟਮੈਂਟ ਦਾ ਮਾਮਲਾ ਦੇਸ਼ ਵਿਆਪੀ ਹੈ:ਚੇਅਰਮੈਨ ਕੋਮੀਂ ਘੱਟ ਗਿਣਤੀ ਕਮਿਸ਼ਨ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ,29,ਮਈ 2025 - ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਹੱਕਾਂ ਦੀ ਰਾਖੀ ਕਰਨ ਦਾ ਮੁੱਦਾ ਲੈਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅੱਜ ਕੌਮੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਡੈਪੂਟੇਸ਼ਨ ਦੇ ਤੌਰ ‘ਤੇ ਮਿਲੇ।
ਤੈਅਸ਼ੁਦਾ ਪ੍ਰੋਗਰਾਮ ਤਹਿਤ ਹੋਈ ਸਹਿਚਾਰਕ ਮੁਲਾਕਾਤ ਦੌਰਾਨ ਤਜ਼ਵੀਜ ਸਮੇਤ ਤਿਆਰ ਕੀਤੀ ਰਿਪੋਰਟ ਜਿਸ ‘ਚ ਈਸਾਈ ਅਤੇ ਮੁਸਲਿਮ ਸਮੁਦਾਇ ਦਿਆਂ ਲੋਕਾਂ ਨੂੁੰ ਕਬਰਸਤਾਨ ਲਈ ਲੋੜੀਂਦੀਆਂ ਥਾਂਵਾਂ ਦੀ ਵਿਵਸਥਾ ਸਰਕਾਰੀ ਪੱਧਰ ਤੇ ਕਰਨ ਦੇ ਵਿਸ਼ੇ ਨਾਲ ਸਬੰਧਿਤ ਦਸਤਾਵੇਜ਼ ਸ੍ਰ ਇਕਬਾਲ ਸਿੰਘ ਲਾਲਪੁਰਾ ਨੂੰ ਸੌਂਪੇ।
ਦੂਸਰੀ ਪੇਸ਼ ਕੀਤੀ ਫਾਇਲ ‘ਚ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੁਆਰਾ ਕਮਿਸ਼ਨ ਦੇ ਐਸੋਸੀਏਟ ਮੈਂਬਰ ਵਜੋਂ ਸੇਵਾਵਾਂ ਨਿਭਉਂਣ ਦੀ ਕੀਤੀ ਪੇਸ਼ਕਸ ਨੂੰ ਸੁਹਿਰਦਤਾ ਨਾਲ ਵਿਚਾਰ ਕਰਨ ਲਈ ਬੇਨਤੀ ਕਰਦਿਆਂ ਪ੍ਰਸਤਾਵ ਦੀ ਕਾਪੀ ਚੇਅਰਮੈਨ ਕੌਮੀਂ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੁੰ ਸੋਂਪੀ।ਸ਼ਿਸਟਾਚਾਰਕ ਮਹੌਲ ‘ਚ ਹੋਈ ਮੀਟਿੰਗ ਦੌਰਾਨ ਪੰਜਾਬ ‘ਚ ਭਲਾਈ ਸਕੀਮਾਂ ਦੀ ਨੂੰ ਲੈਕੇ ਪ੍ਰਸਾਸ਼ਨਿਕ ਪੱਧਰ ਤੇ ਨਿਭਾਈ ਜਾਣ ਵਾਲੀ ਭੂਮਿਕਾ ‘ਚ ਦੇਖੀ ਗਈ ਢਿੱਲ੍ਹ ਮੱਠ ਤੇ ਚਰਚਾ ਵੀ ਹੋਈ ਅਤੇ ਕੇਂਦਰੀ ਅਤੇ ਸੂਬਾਈ ਵੈਲਫੇਅਰ ਯੋਜਨਾਂਵਾਂ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਪਹੁੰਚਾਉਣ ਲਈ ਅਨ ਆਫੀਸ਼ਲੀ ਤੌਰ ਤੇ ਲੋੜਵੰਦ ਟੱਬਰਾਂ ਦੀ ਸ਼ਨਾਖਤ ਕਰਨ ਲਈ ਜ਼ਿੰਮੇਵਾਰੀ ਲੈਣ ਲਈ ਹਾਮੀਂ ਵੀ ਭਰੀ।
ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਸ੍ਰ ਇਕਬਾਲ ਸਿੰਘ ਲਾਲਪੁਰਾ ‘ਚ ਹੋਈ ਚਰਚਾ ਦੌਰਾਨ ਮਦਰੱਸਿਆਂ ਦੀ ਹਾਲਤ ‘ਚ ਸੁਧਾਰ ਲਿਆਉਂਣ, ਮੌਲਵੀਆਂ ਦੇ ਭੱਤਿਆਂ ‘ਚ ਵਾਧਾ ਕਰਨ,ਸਰਕਾਰੀ ਸਕੂਲਾਂ ‘ਚ ਉਰਦੂ ਦੇ ਅਧਿਆਪਕਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਂਣ ਅਤੇ ਈਸਾਈ ਭਾਈਚਾਰੇ ਦੀ ਧਾਰਮਿਕ ਆਜ਼ਾਦੀ ਤੇ ਮੰਡਰਾਅ ਰਹੇ ਖਤਰਿਆਂ ਦੇ ਮੁੱਦੇ ਤੇ ਕਮਿਸ਼ਨ ਦਾ ਧਿਆਨ ਕੇਂਦਰਿਤ ਕਰਦਿਆਂ ਧਾਰਮਿਕ ਪ੍ਰਭੂਸੱਤਾ ਦੀ ਬਹਾਲੀ ਲਈ ਲੋੜੀਂਦੇ ਯਤਨ ਕਰਨ ਲਈ ਤਾਕੀਦ ਕੀਤੀ।
ਇਸ ਮੌਕੇ ਸ ਗਿੱਨ ਨੇ ਸਰਕਾਰੀ ‘ਜਬਰ’ ਨੂੰ ਠੱਲ੍ਹਣ ਲਈ ਅਤੇ ਪੰਜਾਬ ਦੀ ਵਿਆਪਕ ਪੱਧਰ ਤੇ ਨਸ਼ਿਆਂ ਦੇ ਗੜ੍ਹ ਵਜੋਂ ਕੀਤੀ ਜਾ ਰਹੀ ਸ਼ਨਾਖਤ ਦੇ ਮੁੱਦੇ ਤੇ ਕੇਂਦਰ ਨਾਲ ਵਿਚਾਰ ਚਰਚਾ ਕਰਕੇ ਪੰਜਾਬ ਦੀ ਹੋਂਦ ਨੁੰੂ ਸੁਭਾਵਿਕ ਤੌਰ ੳਤੇ ਲੱਗਣ ਵਾਲੇ ਖੋਰੇ੍ਹ ਤੋਂ ਬਚਾਉਂਣ ਲਈ ਦੁਹਾਈ ਵੀ ਪਾਈ।
ਮੀਿਿਟੰਗ ‘ਚ ਵਫਦ ‘ਚ ਸ਼ਾਮਲ ਈਸਾਈ ਵਿੰਗ ਦੇ ਲੀਡਰ ਕੁਲਜਿੰਦਰ ਸਿੰਘ ਗਿੱਲ,ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ੍ਰ ਹਰਦਿਆਲ ਸਿੰਘ ਅਤੇ ਪੰਕਜ ਨਾਹਰ ਨੇ ਕਮਿਸ਼ਨ ਦੇ ਚੇਅਰਮੈਨ ਦੇ ਧਿਆਨ ‘ਚ ਲਿਆਂਦਾ ਹੈ ਕਿ ਸਾਨੂੰ ਕਬਰਸਤਾਨ ਲਈ ਪਲਾਟ ਨਾ ਅਲਾਟਮੈਂਟ ਕਰਨ ਦੀ ਵਜ੍ਹਾ ਕਰਕੇ ਮੁਰਦੇ ਤੇ ਮੁਰਦਾ ਦਫਨਾਉਂਣਾ ਪੈਂਦਾ ਹੈ।
ਮੀਡੀਆ ਦੇ ਰੁਬਰੂ ਹੋਏ ਸ੍ਰ ਇਕਬਾਲ ਸਿੰਘ ਲਾਲਪੁਰਾ:
ਕੌਮੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਂਨ ਸ੍ਰ ਇਕਬਾਲ ਸਿੰਘ ਲਾਲਪੁਰਾ ਨੇ ਮੀਡੀਆ ਪ੍ਰਤੀਨਿਧਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਿਆਸ ਤੋਂ ਸਤਨਾਮ ਸਿੰਘ ਗਿੱਲ ਪ੍ਰਧਾਨ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੀ ਅਗਵਾਈ ਹੇਠ 20 ਮੈੰਬਰਾਂ ਨੇ ਮੇਰੇ ਨਾਲ ਮੁਲਾਕਾਤ ਕੀਤੀ ਹੈ।
ਉਨ੍ਹਾ ਨੇ ਕਿਹਾ ਕਿ ਕਮਿਸ਼ਨ ਦੇ ਧਿਆਨ ‘ਚ ਲਿਆਂਦੇ ਗਏ ਮੁੱਦ ਅਤਿ ਗੰਭੀਰ ਹਨ।ਜਿੰਨ੍ਹਾਂ ਦੀ ਸਮੇਂ ਸਿਰ ਹੋਣੀ ਬਹੁਤ ਜਰੂਰੀ ਹੈ।ਉਨ੍ਹਾ ਨੇ ਕਿਹਾ ਕਿ ਕਬਰਸਤਾਨ ਲਈ ਵਸੋਂ ਆਧਾਰਿਤ ਜ਼ਮੀਨਾ ਦੀ ਅਲਾਟਮੈਂਟ ਦਾ ਮਾਮਲਾ ਦੇਸ਼ ਵਿਆਪੀ ਹੈ।ਸਮੱਸਿਆ ਦਾ ਸਰੂਪ ਇਕੋ ਹੀ ਹੈ ਖਿੱਤਾ ਭਾਵੇਂ ਅਲੱਗ ਹੋ ਸਕਦਾ ਹੈ।ਪਰ ਮੁਸ਼ਕਿਲ ਦਾ ਮੁਹਾਂਦਰਾਂ ਇੱਕ ਹੈ।
ਉਨ੍ਹਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਹੋਣ ਵਾਲੀ ਮੀਟਿੰਗ ‘ਚ ਮੀਟਿੰਗ ‘ਚ ਪੰਜਾਬ ਸਮੇਤ ਬਾਕੀ ਦੇ ਰਾਜਾਂ ‘ਚ ਈਸਾਈਆਂ ਅਤੇ ਮੁਸਲਮਾਨਾ ਨੂੰ ਮ੍ਰਿਤਕ ਸਰੀਰ ਸਪੁਰਦੇ ਏ ਖਾਕ ਕਰਨ ਵਾਲੇ ਆੳਂਣ ਵਾਲੀਆਂ ਦਿੱਕਤਾ ਦੇ ਸਥਾਈ ਹੱਲ ਲਈ ਯਤਨ ਕਰਾਂਗੇ।
ਉਨ੍ਹਾ ਨੇ ਕਿਹਾ ਕਿ ਮੈਂ ਪੰਜਾਬ ਨਾਲ ਸਬੰਧਿਤ ਹਾਂ,ਮੇਰੀ ਇਹ ਕੋਸ਼ਿਸ਼ ਹੈ ਕਿ ਸਾਡਾ ਸੂਬਾ ਅਰਥਿਕ ਪ ੱਖੋਂ ਅਤੇ ਸਿੱਖਿਆ ਕ੍ਰਾਂਤੀ ਦੇ ਪੱਖੋਂ ਦੂਸਰਿਆਂ ਸੂਬਿਆਂ ਤੋਂ ਮੌਹਰੀ ਹੋਵੇ।ਉਨ੍ਹਾ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਨਸਲੀ ਵਿਤਕਰੇ ਅਤੇ ਭਿੰਨ ਭੇਦ ਦੀਆਂ ਵਾਪਰਨ ਵਾਲੀਆਂ ਘਟਨਾਂਵਾਂ ਦੀ ਤਾਦਾਦ ‘ਚ ਕਟੌਤੀ ਕਰਵਾਈ ਜਾਵੇ ਅਤੇ ਜ਼ਮੀਨੀ ਪੱਧਰ ਤੇ ਅਜਿਹੇ ਵਸੀਲੇ ਕੀਤੇ ਜਾਣ ਕਿ ਸੰਪਰਦਾਇਕ ਸੌਚ ਦਾ ਬੁਰਾ ਪ੍ਰਭਾਵ ਸਾਡੇ ਸਮਾਜਿਕ ਤਾਣੇ ਬਾਣੇ ਤੇ ਕਦੇ ਨਾ ਪੈ ਸਕੇ।
ਇਸ ਮੌਕੇ ਘਗਲਭਸ ਦੇ ਵਫਦ ‘ਚ ਸ੍ਰ ਹਰਪਾਲ ਸਿੰਘ ਅੰਮ੍ਰਿਤਸਰ,ਕੁਲਜਿੰਦਰ ਸਿੰਘ ਗਿੱਲ,ਹਰਦਿਆਲ ਸਿੰਘ,ਪੰਕਜ ਨਾਹਰ,ਅੰਮ੍ਰਿਤਪਾਲ ਸਿੰਘ ਪੀਆਰਓ,ਪੀੲੁ ਗੁਰਪ੍ਰੀਤ ਸਿੰਘ ਖਾਲਸਾ,ਅਰਜਨ ਸਿੰਘ,ਸਾਯਦ ਵੀ ਸ਼ਾਮਲ ਸਨ।