ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਦਾ ਸ਼ਾਨਦਾਰ ਆਗਾਜ਼
ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਣ ਲਈ ਪਲੇਟਫਾਰਮ ਮੁਹੱਈਆ ਕਰਵਾਇਆ-ਚੇਅਰਮੈਨ ਬਲਬੀਰ ਸਿੰਘ ਪਨੂੰ
ਰੋਹਿਤ ਗੁਪਤਾ
ਫਤਿਹਗੜ੍ਹ ਚੂੜੀਆਂ (ਬਟਾਲਾ), 25 ਮਾਰਚ ‘ਯੁੱਧ ਨਸ਼ਿਆਂ ਵਿਰੁੱਧ’ (ਰੰਗਲਾ ਪੰਜਾਬ) ਮੁਹਿੰਮ ਤਹਿਤ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਮਹੰਤ ਹਰੀ ਕੁੰਭ ਦਾਸ ਉਦਾਸੀਨ (ਤਪ ਅਸਥਾਨ ਭਗਵਾਨ ਸ੍ਰੀ ਚੰਦ ਜੀ) ਦੇ ਸਹਿਯੋਗ ਨਾਲ ਅੱਜ ਪਿੰਡ ਨਾਨਕ ਚੱਕ, ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦ ਜੀ ਵਿਖੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਇਆ। ਸਮਾਗਮ ਵਿੱਚ ਮਹੰਤ ਹਰੀ ਕੁੰਭ ਦਾਸ ਜੀ, ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਅਤੇ ਸ੍ਰੀਮਤੀ ਵੀਰਪਾਲ ਕੌਰ, ਐਸ.ਡੀ.ਐਮ ਫਤਹਿਗੜ੍ਹ ਚੂੜੀਆਂ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਲੰਪੀਅਨ ਰੁਪਿੰਦਰਪਾਲ ਸਿੰਘ (ਪੀ.ਸੀ.ਐਸ ਅੰਡਰ ਟਰੇਨਿੰਗ), ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਰੰਧਾਵਾ, ਕੈਪਟਨ ਪ੍ਰਸ਼ੋਤਮ ਲਾਲ, ਹਰਦੇਵ ਸਿੰਘ ਤੇ ਸੈਮੂਅਲ ਮਸੀਹ (ਸਾਰੇ ਕੋਚ), ਸੁਪਰਡੈਂਟ ਅਨਿਲ ਕੁਮਾਰ, ਫਿਜ਼ੀਕਲ ਵਿਭਾਗ ਦੇ ਅਧਿਕਾਰੀਆਂ ਤੇੇ ਕਰਮਚਾਰੀ ਅਤੇ ਪਿੰਡਾਂ ਦੇ ਮੋਹਤਬਾਰ ਸਖਸ਼ੀਅਤਾਂ ਮੋਜੂਦ ਸਨ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਤਹਿਤ ਨਸ਼ੇ ਨੂੰ ਖਤਮ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਣ ਨਾਲ ਵੱਧ ਤੋਂ ਵੱਧ ਜੌੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਣ ਲਈ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਖੇਡ ਟੂਰਨਾਂਮੈਂਟ ਕਰਵਾਏ ਜਾ ਰਹੇ ਹਨ। ਉਨਾਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਮਹੰਤ ਹਰੀ ਕੁੰਭ ਦਾਸ ਉਦਾਸੀਨ (ਤਪ ਅਸਥਾਨ ਭਗਵਾਨ ਸ੍ਰੀ ਚੰਦ ਜੀ) ਦੇ ਸਹਿਯੋਗ ਨਾਲ ਪਿੰਡ ਨਾਨਕ ਚੱਕ, ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦ ਜੀ ਵਿਖੇ ਕਰਵਾਏ ਵਾਲੀਬਾਲ ਟੂਰਨਾਂਮੈਂਟ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।
ਇਸ ਸ੍ਰੀਮਤੀ ਵੀਰਪਾਲ ਕੌਰ, ਐਸ.ਡੀ.ਐਮ ਫਤਹਿਗੜ੍ਹ ਚੂੜੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ (ਰੰਗਲਾ ਪੰਜਾਬ) ਮੁਹਿੰਮ ਤਹਿਤ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ। ਉਨਾਂ ਟਰਨਾਂਮੈਂਟ ਵਿੱਚ ਸਹਿਯੋਗ ਦੇਣ ਲਈ ਮਹੰਤ ਹਰੀ ਕੁੰਭ ਦਾਸ ਜੀ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਕੱਲ੍ਹ 26 ਮਾਰਚ ਨੂੰ ਦੁਪਹਿਰ 3.30 ਵਜੇ ਫਾਈਨਲ ਮੈਚ ਖੇਡਿਆ ਜਾਵੇਗਾ ਅਤੇ ਸ਼ਾਮ 4 ਵਜੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ। ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਟਾਲਾ ਦੇ ਐਸ.ਐਸ.ਪੀ ਸ੍ਰੀ ਸੁਹੇਲ ਕਾਸਿਮ ਮੀਰ ਅਤੇ ਵਿਸ਼ੇਸ ਮਹਿਮਾਨ ਵਜੋਂ ਸ੍ਰੀ ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸ਼ਿਰਕਤ ਕਰਨਗੇ।
ਇਸ ਮੌਕੇ ਗੱਲ ਕਰਦਿਆਂ ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਵਾਲੀਬਾਲ ਟੂਰਨਾਂਮੈਂਟ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਉਨਾਂ ਦੱਸਿਆ ਕਿ 6-6 ਟੀਮਾਂ ਦੇ ਦੋ ਗਰੁੱਪ ਬਣਾਏ ਗਏ ਹਨ ਅਤੇ ਹਰ ਇੱਕ ਮੈਚ ਨਾਕ ਆਊਟ ਰੱਖਿਆ ਗਿਆ ਹੈ। ਅੱਜ ਪਹਿਲਾ ਮੈਚ ਪਿੰਡ ਛਿਛਰੇਵਾਲ ਅਤੇ ਬਾਜਪੁਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਪਿੰਡ ਬਾਜਪੁਰ ਦੀ ਟੀਮ ਜੇਤੂ ਰਹੀ।
Click to Follow Babushahi Facebook page →