ਕਰਵਾਈ ਇਫਤਾਰ ਪਾਰਟੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਸ਼ਹਿਰ ਦੇ ਪਤਵੰਤੇ ਹਿੰਦੂ-ਸਿੱਖ ਭਰਾਵਾਂ ਨੇ ਵੀ ਕੀਤੀ ਸ਼ਿਰਕਤ
ਰੋਜ਼ਾ ਇਨਸਾਨ ਦਾ ਰੱਬ ਨਾਲ ਰਿਸ਼ਤਾ ਮਜ਼ਬੂਤ ਬਣਾਉਂਦਾ : ਖਾਲਿਦ ਗਰਾਫਟੈਕਸ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 18 ਮਾਰਚ 2025,ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੰਦੇ ਮੁਸਲਿਮ ਧਰਮ ਦੇ ਪਵਿੱਤਰ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦੀਆਂ ਇਫਤਾਰ ਪਾਰਟੀਆਂ ਦਾ ਦੌਰ ਇਨੀ ਦਿਨੀ ਵੱਡੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਹਿੰਦੂ-ਸਿੱਖ ਭਰਾਵਾਂ ਨਾਲ ਮਿਲ ਬੈਠ ਕੇ ਰੋਜ਼ਾ ਇਫਤਾਰੀਆਂ ਕਰ ਰਹੇ ਹਨ।ਸਥਾਨਕ ਗਰਾਫਟੈਕਸ ਦੇ ਐਮ.ਡੀ. ਮੁਹੰਮਦ ਖਲਿਦ ਵੱਲੋਂ ਵੀ ਲੰਘੀ ਰਾਤ ਇੰਪਾਇਰ ਹੋਟਲ ਵਿਖੇ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਸ਼ਹਿਰ ਦੇ ਪਤਵੰਤੇ ਹਿੰਦੂ-ਸਿੱਖ ਭਰਾਵਾਂ ਨੇ ਵੀ ਸ਼ਿਰਕਤ ਕੀਤੀ ਅਤੇ ਸਾਰਿਆਂ ਨੇ ਇੱਕਠੇ ਬੈਠ ਕੇ ਰੋਜ਼ਾ ਇਫਤਾਰੀ ਕਰਨ ਤੋਂ ਪਹਿਲਾਂ ਸੁੱਖ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਬਣਾਉਣ ਲਈ ਦੁਆ ਕੀਤੀ।ਇਲਾਕੇ ਦੇ ਨਾਮਵਰ ਸਮਾਜ ਸੇਵਕ ਮੁਹੰਮਦ ਖਾਲਿਦ ਗਰਾਫਟੈਕਸ ਨੇ ਰੋਜ਼ਿਆਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੋਜ਼ਾ ਜਿਥੇ ਇਨਸਾਨ ਦਾ ਰੱਬ ਨਾਲ ਰਿਸ਼ਤਾ ਮਜ਼ਬੂਤ ਬਣਾਉਂਦਾ ਹੈ ਉਥੇ ਇੱਕ ਮਹੀਨੇ ਦੇ ਰੋਜ਼ੇ ਰੱਖਣ ਨਾਲ ਵਿਅਕਤੀ ਸਰੀਰਕ ਤੌਰ ‘ਤੇ ਵੀ ਤੰਦਰੁਸ਼ਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਆਪਣੇ ਭੈਣ-ਭਰਾਵਾਂ ਨੂੰ ਇੱਕਠੇ ਕਰਕੇ ਰੋਜ਼ਾ ਇਫਤਾਰੀ ਕਰਵਾਉਣਾ ਵੱਡਾ ਸਵਾਬ ਦਾ ਕੰਮ ਹੈ।ਅੱਲ੍ਹਾ-ਤਾਲਾ ਦੀ ਕ੍ਰਿਪਾ ਨਾਲ ਉਹ ਹਰ ਸਾਲ ਦੀ ਤਰ੍ਹਾਂ ਅੱਗੋਂ ਵੀ ਇਸੇ ਤਰ੍ਹਾਂ ਰੋਜ਼ਾ ਇਫਤਾਰੀ ਦੇ ਕਾਰਜ ਨੂੰ ਜਾਰੀ ਰੱਖਣਗੇ।ਇਸ ਮੌਕੇ ਡਾਕਟਰ ਕਰਨਵੀਰ ਸਿੰਘ,ਡਾਕਟਰ ਪ੍ਰਭਲੀਨ ਕੌਰ, ਮੁਹੰਮਦ ਸ਼ਮਸਾਦ ਝੋਕ, ਐਡਵੋਕੇਟ ਜ਼ਾਹਿਦ ਖਾਂ ਜੱਜੀ, ਪ੍ਰਧਾਨ ਮੁਹੰਮਦ ਯਾਸੀਨ ਘੁੱਗੀ, ਕੌਂਸਲਰ ਮੁਹੰਮਦ ਨਸੀਮ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।