ਪਨਾਮਾ ਦੇ ਜੰਗਲ ਪਾਰ ਕਰਨ ਸਮੇਂ ਕਿਹੜੀ ਸੀ ਮੁਸ਼ਕਲ? ਪੜ੍ਹੋ ਗੁਰਵਿੰਦਰ ਦੇ ਡੌਂਕੀ ਲਾਉਣ ਤੋਂ ਡਿਪੋਰਟ ਤੱਕ ਦੀ ਕਹਾਣੀ
ਤੀਜੇ ਜਹਾਜ ਰਾਹੀਂ ਡਿਪੋਰਟ ਹੋ ਕੇ ਪਹੁੰਚੇ ਬਿਨਾਂ ਦਸਤਾਰਾਂ ਵਾਲੇ ਨੌਜਵਾਨਾਂ ਨੂੰ SGPC ਵੱਲੋਂ ਦਿੱਤੀਆਂ ਗਈਆਂ ਦਸਤਾਰਾਂ
ਸਵੇਰੇ ਤੜਕਸਾਰ ਆਪਣੇ ਪਿੰਡ ਪਹੁੰਚੇ ਗੁਰਵਿੰਦਰ ਸਿੰਘ ਨੇ ਕਿਸ਼ਤੀ ਰਾਹੀ ਪਨਾਮਾ ਦੇ ਜੰਗਲ ਪਾਰ ਕਰਨ ਦੀ ਵੀਡੀਓ ਕੀਤੀ ਜਾਰੀ
ਧੋਖੇ ਵਿੱਚ ਰੱਖ ਕੇ ਡੰਕੀ ਲਗਾਉਣ ਵਾਲੇ ਏਜਂਟਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ, 17 ਫਰਵਰੀ 2025- ਅਮਰੀਕਾ ਸਰਕਾਰ ਵੱਲੋਂ ਕੱਲ ਰਾਤ ਆਪਣਾ ਤੀਸਰਾ ਜਹਾਜ ਅਮ੍ਰਿਤਸਰ ਭੇਜਿਆ ਗਿਆ ਹੈ ਜਿੱਸ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਜਿਲ੍ਹੇ ਦੇ 6 ਨੋਜਵਾਨ ਸ਼ਾਮਿਲ ਹਨ ਜਿੰਨਾ ਵਿੱਚੋਂ ਗੁਰਦਾਸਪੁਰ ਦੇ ਪਿੰਡ ਨਗਲ਼ ਲਮੀਨ ਦਾ ਨੌਜਵਾਨ ਗੁਰਵਿੰਦਰ ਸਿੰਘ ਸ਼ਾਮਿਲ ਹੈ ਜੌ 50 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਅਤੇ ਛੇ ਮਹੀਨੇ ਦੇ ਅੰਦਰ ਅੰਦਰ ਹੀ ਉਸਨੂੰ ਡਿਪੋਰਟ ਕਰ ਦਿੱਤਾ ਗਿਆ। ਹਾਲਾਂਕਿ ਇੱਥੇ ਪਹੁੰਚੇ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਹਨਾਂ ਵਿੱਚੋਂ ਦੋ ਪਰਿਵਾਰ ਅਤੇ ਨੌਜਵਾਨ ਮੀਡੀਆ ਸਾਹਮਣੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ ਹਨ। ਉੱਥੇ ਹੀ ਗੁਰਵਿੰਦਰ ਸਿੰਘ ਵੱਲੋਂ ਪਨਾਮਾ ਦੇ ਜੰਗਲਾਂ ਦੀ ਇੱਕ ਵੀਡੀਓ ਵੀ ਵੀਡੀਓ ਨੂੰ ਦਿੱਤੀ ਹੈ ਜਿਸ ਵਿੱਚ ਚਾਰ ਘੰਟੇ ਕਿਸ਼ਤੀ ਦਾ ਸਫਰ ਕਰਕੇ ਪੂਰੇ ਗਿੱਲੇ ਹੋ ਕੇ ਠੰਡ ਵਿੱਚ ਉਹ ਇੱਕ ਦਰਿਆ ਪਾਰ ਕਰਦੇ ਹਨ ਅਤੇ ਫੇਰ ਪੈਦਲ ਗੋਡੇ ਗੋਡੇ ਪਾਣੀ ਅਤੇ ਚਿੱਕੜ ਵਿੱਚੋਂ ਲੰਘ ਕੇ ਜਾ ਰਹੇ ਹਨ। ਉਸ ਨੇ ਮੰਗ ਕੀਤੀ ਹੈ ਕਿ ਦੋ ਨੰਬਰ ਵਿੱਚ ਭੇਜਣ ਵਾਲੇ ਏਜੈਂਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨੌਜਵਾਨ ਦੱਸਿਆ ਕਿ ਇਸ ਵਾਰ ਜਦੋਂ ਉਹਨਾਂ ਦਾ ਜਹਾਜ ਅੰਮ੍ਰਿਤਸਰ ਉਤਰਿਆ ਤਾਂ ਜਿੰਨਾ ਨੌਜਵਾਨਾਂ ਦੇ ਸਿਰ ਤੇ ਦਸਤਾਰ ਨਹੀਂ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ ।