ਹਰਿਆਣਾ ਨਗਰ ਨਿਗਮ ਅਤੇ ਨਗਰ ਪਾਲਿਕਾ ਚੋਣਾਂ: ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਚੰਡੀਗੜ੍ਹ, 15 ਫਰਵਰੀ 2025 - ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨਗਰ ਨਿਗਮ ਅਤੇ ਨਗਰ ਪ੍ਰੀਸ਼ਦ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਨਗਰ ਨਿਗਮਾਂ ਦੇ ਮੇਅਰ ਅਤੇ ਨਗਰ ਕੌਂਸਲਾਂ ਦੇ ਚੇਅਰਮੈਨ ਦੇ ਅਹੁਦੇ ਲਈ ਉਮੀਦਵਾਰ ਸ਼ਾਮਲ ਹਨ।
ਨਗਰ ਨਿਗਮਾਂ ਲਈ ਮੇਅਰ ਦੇ ਉਮੀਦਵਾਰ:
ਗੁਰੂਗ੍ਰਾਮ: ਸੀਮਾ ਪਾਹੂਜਾ
ਮਾਨੇਸਰ: ਨੀਰਜ ਯਾਦਵ
ਹਿਸਾਰ: ਕ੍ਰਿਸ਼ਨਾ ਸਿੰਗਲਾ
ਕਰਨਾਲ: ਮਨੋਜ ਵਧਵਾ
ਰੋਹਤਕ: ਸੂਰਜ ਮੱਲ
ਯਮੁਨਾ ਨਗਰ: ਸ਼੍ਰੀਮਤੀ ਕਿਰਨਾ ਦੇਵੀ (ਪਤੀ: ਰਾਜਪਾਲ ਭੂਖੜੀ, ਸਾਬਕਾ ਵਿਧਾਇਕ)
ਅੰਬਾਲਾ (ਉਪ-ਚੋਣ): ਅਮੀਸ਼ਾ ਚਾਵਲਾ (ਪਤੀ: ਸਵਰਗੀ ਦਲੀਪ ਚਾਵਲਾ)
ਸੋਨੀਪਤ (ਉਪ-ਚੋਣ): ਕਮਲ ਦੀਵਾਨ (ਪਿਤਾ: ਸਵਰਗੀ ਦੇਵ ਰਾਜ ਦੀਵਾਨ, ਸਾਬਕਾ ਵਿਧਾਇਕ)
ਨਗਰ ਕੌਂਸਲਾਂ ਲਈ ਪ੍ਰਧਾਨ ਅਹੁਦੇ ਦੇ ਉਮੀਦਵਾਰ:
ਪਟੌਦੀ-ਜਟੌਲੀ ਮੰਡੀ (SC): ਰਾਜ ਰਾਣੀ (ਪਤੀ: ਸੁਧੀਰ ਕੁਮਾਰ)
ਸਿਰਸਾ (SC): ਜਸਵਿੰਦਰ ਕੌਰ (ਪਿਤਾ: ਧਿਆਨ ਸਿੰਘ)
ਥਾਨੇਸਰ (ਐਸਸੀ, ਔਰਤ): ਸੁਨੀਤਾ ਨਹਿਰਾ
ਕਾਂਗਰਸ ਨੇ ਹਰਿਆਣਾ ਵਿੱਚ ਨਗਰ ਨਿਗਮ ਅਤੇ ਨਗਰ ਪਾਲਿਕਾ ਚੋਣਾਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਹੁਣ ਦੇਖਣਾ ਇਹ ਹੈ ਕਿ ਇਹ ਉਮੀਦਵਾਰ ਕਿੰਨਾ ਜਨਤਕ ਸਮਰਥਨ ਹਾਸਲ ਕਰਨ ਦੇ ਯੋਗ ਹੁੰਦੇ ਹਨ।