ਗੜਬੜ ਘੁਟਾਲਾ ! ਵਿਆਹਾਂ ਦੇ ਸੀਜ਼ਨ 10, 20 ਤੇ 50 ਰੁਪਏ ਦੇ ਨੋਟਾਂ ਦੀ ਹੋ ਰਹੀ ਹੈ ਬਲੈਕ
ਚੋਵੇਸ਼ ਲਟਾਵਾ
- ਸ਼ਰੇਆਮ ਲੱਗ ਰਿਹਾ ਹੈ ਸਰਕਾਰ ਨੂੰ ਚੂਨਾ
ਸ੍ਰੀ ਅਨੰਦਪੁਰ ਸਾਹਿਬ 15 ਫਰਵਰੀ 2025 - ਵਿਆਹਾਂ ਸ਼ਾਦੀਆਂ ਦੇ ਦਿਨਾਂ ਵਿੱਚ ਨਵੇਂ ਅਤੇ ਕੋਰੇ ਕਰਾਰੇ ਨੋਟਾਂ ਦੀ ਡਿਮਾਂਡ ਬਹੁਤ ਵੱਧ ਜਾਂਦੀ ਹੈ ਜਿਸ ਕਾਰਨ ਮਨਿਆਰੀ ਵਾਲੀਆਂ ਦੁਕਾਨਾਂ ਤੇ ਵਿਕਦੇ ਹੋਏ ਹਾਰ ਜੋ ਕਿ ਲਾੜੇ ਦੇ ਗਲੇ ਦਾ ਸ਼ਿੰਗਾਰ ਬਣਦੇ ਹਨ ਦੀ ਬਲੈਕ ਇਨਾ ਦਿਨਾਂ ਵਿੱਚ ਬਹੁਤ ਵੱਧ ਚੁੱਕੀ ਹੈ ਗੱਲ ਕਰ ਲੈਂਦੇ ਹਾਂ ਦੱਸ ਰੁਪਏ ਦੇ ਨਵੇਂ ਨੋਟਾਂ ਦੀ ਕਾਪੀ ਦੀ ਤਾਂ ਇਹ 1400 ਤੋਂ ਲੈ ਕੇ 1600 ਰੁਪਏ ਤੱਕ ਵਿਕ ਰਹੀ ਹੈ ਜਿਸ ਵਿੱਚ 400 ਰੁਪਏ ਤੋਂ ਲੈ ਕੇ 600 ਰੁਪਏ ਤੱਕ ਦਾ ਵੱਟਾ ਚੱਲ ਰਿਹਾ ਹੈ ਜਿਸ ਨੂੰ ਬਲੈਕ ਕਿਹਾ ਜਾ ਸਕਦਾ ਹੈ, ਕਿਉਂਕਿ ਐਨਾ ਸਮਾਗਮਾਂ ਵਿੱਚ ਇੱਕ ਤਾਂ ਲਾੜੇ ਦੇ ਗਲਾ ਵਿੱਚ ਪਾਉਣ ਦੇ ਲਈ ਹਾਰ ਬਣਾਏ ਜਾਂਦੇ ਹਨ ਜਾਂ ਫਿਰ ਡੀਜੇ ਦੇ ਉੱਤੇ ਭੰਗੜਾ ਪਾਉਣ ਦੇ ਲਈ ਦਸ ਜਾਂ 20 ਰੁਪਏ ਦੇ ਨੋਟ ਵਰਤੇ ਜਾਂਦੇ ਹਨ ਜਿਨਾਂ ਦੀ ਬਲੈਕ ਇਸ ਸਮੇਂ ਆਮ ਬਾਜ਼ਾਰਾਂ ਵਿੱਚ ਹੋ ਰਹੀ ਹੈ।
ਸ੍ਰੀ ਆਨੰਦਪੁਰ ਸਾਹਿਬ ਦੇ ਭਗਤ ਰਵਿਦਾਸ ਚੌਂਕ ਦੇ ਨਜ਼ਦੀਕ ਇੱਕ ਮਸ਼ਹੂਰ ਦੁਕਾਨ ਜੋ ਕਿ ਮਨਿਆਰੀ ਦੇ ਸਮਾਨ ਦੀ ਹੋਲਸੇਲ ਬਿਕਰੀ ਕਰਦੇ ਹਨ ਵੇਚ ਰਹੇ ਹਨ ਦਈਏ ਕਿ ਇਹ ਲੋਕ ਰਿਜ਼ਰਵ ਬੈਂਕ ਆਫ ਇੰਡੀਆ ਵਲੋ ਛਾਪੇ ਹੋਏ ਨੋਟਾਂ ਨੂੰ ਕਿਸ ਕਿਸ ਆਧਾਰ ਉੱਤੇ ਬਲੈਕ ਦੇ ਵਿੱਚ ਵੇਚ ਰਹੇ ਹਨ ਜੋ ਕਿ ਇੱਕ ਕਾਨੂੰਨੀ ਅਪਰਾਧ ਹੈ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਕਿ ਇਹਨਾਂ ਦੇ ਨੋਟ ਆਨਲਾਈਨ ਵੀ ਬਲੈਕ ਦੇ ਵਿੱਚ ਵਿਕ ਰਹੇ ਹਨ, ਜਿਸ ਦਾ ਰੇਟ ਤਕਰੀਬਨ 1700 ਤੋਂ 1800 ਰੁ ਹੈ।
ਅਸੀਂ ਆਪ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਆਨਲਾਈਨ ਵੈਬਸਾਈਟਾਂ ਵੱਲੋਂ ਨਵੇਂ ਨੋਟ ਵੇਚੇ ਜਾਂਦੇ ਹਨ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਮਨਿਆਰੀ ਵਾਲੀਆਂ ਦੁਕਾਨਾਂ ਦੇ ਨਵੇਂ ਨੋਟਾਂ ਦੀ ਦੱਥੀਆਂ ਵੇਚੀ ਜਾ ਰਹੀਆਂ ਹਨ ਅਤੇ ਜੇਕਰ ਦੱਥੀ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚੋਂ ਸੱਤ ਅੱਠ ਨੋਟ ਵੀ ਘੱਟ ਨਿਕਲਦੇ ਹਨ ਨਾਲ ਹੀ ਹੋਰਨਾਂ ਪਾਸੇ ਤੋਂ ਜਿਹੜੇ ਹਾਰ ਬਣਾਏ ਜਾਂਦੇ ਹਨ ਉਸ ਵਿੱਚ ਨੋਟਾਂ ਦੀ ਗਿਣਤੀ ਹੁੰਦੀ ਹੈ।