ਪਟਿਆਲਾ 'ਚ ਕੋਵਿਡ ਦੇ 259 ਨਵੇਂ ਕੇਸ ਆਏ, 19 ਮੌਤਾਂ
ਜਗਤਾਰ ਸਿੰਘ
ਪਟਿਆਲਾ 26 ,ਮਈ 2021 : ਰਜਿੰਦਰਾ ਹਸਪਤਾਲ ਪਟਿਆਲਾ ਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਾਲ 19 ਮੌਤਾਂ ਹੋਈਆਂ। ਜਿਹਨਾਂ 'ਚ ਪਟਿਆਲਾ ਨਾਲ ਸਬੰਧਤ ਕੋਵਿਡ ਪਾਜ਼ੀਟਿਵ 8 ਮਰੀਜ਼ਾਂ ਦੀ ਮੌਤ ਹੋਈ, ਹੋਰਾਂ ਜ਼ਿਲ੍ਹਿਆਂ ਤੋਂ 11 ਕੋਵਿਡ ਨਾਲ ਮੌਤਾਂ ਹੋਈਆਂ। ਕੋਵਿਡ ਪਾਜ਼ੀਟਿਵ ਦੇ 33 ਮਰੀਜ਼ ਭਰਤੀ ਹੋਏ ਤੇ 19 ਮਰੀਜ਼ ਠੀਕ ਹੋ ਕੇ ਘਰ ਗਏ ।
ਜ਼ਿਲ੍ਹੇ ਵਿਚ 259 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ। ਸਿਵਲ ਸਰਜਨ ਡਾ ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਾਪਤ 3855 ਦੇ ਕਰੀਬ ਰਿਪੋਰਟਾਂ ਵਿੱਚੋਂ 259 ਕੋਵਿਡ ਪਾਜ਼ੀਟਿਵ ਪਾਏ ਗਏ ਹਨ , ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ45717 ਹੋ ਗਈ ਹੈ, ਮਿਸ਼ਨ ਫਤਹਿ ਤਹਿਤ ਜਿਲੇ ਦੇ 372 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 41601 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2938 ਹੈ । ਜਿਲੇ ਵਿੱਚ 20 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੌਣ ਕਾਰਣ ਮੌਤਾਂ ਦੀ ਗਿਣਤੀ 1178 ਹੋ ਗਈ ਹੈ ।