ਨਵਾਂਸ਼ਹਿਰ 'ਚ ਕਰੋਨਾ ਨਾਲ 4 ਮੌਤਾਂ, 86 ਨਵੇਂ ਪਾਜ਼ੀਟਿਵ ਕੇਸ ਆਏ
ਰਾਜਿੰਦਰ ਕੁਮਾਰ
ਨਵਾਂਸ਼ਹਿਰ 23 ਮਈ 2021 - ਜ਼ਿਲ੍ਹੇ ਵਿਚ ਐਤਵਾਰ ਕੋਰੋਨਾ ਦੇ ਕਾਰਨ ਰਾਹੋਂ ਦੇ ਇਕ 72 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਅਤੇ ਇਕ 50 ਸਾਲਾਂ ਸੁੱਜੋ ਦੀ ਔਰਤ ਦੀ ਮੌਤ ਹੋ ਗਈ ਅਤੇ ਇਕ 56 ਸਾਲਾਂ ਔਰਤ ਸੜੋਆ ਦੀ ਮੌਤ ਹਸਪਤਾਲ ਵਿਚ ਹੋ ਗਈ ਅਤੇ ਇਕ ਹੋਰ 67 ਸਾਲਾਂ ਬਜ਼ੁਰਗ ਸੁੱਜੋ ਵਾਸੀ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10735 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 9702 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 309 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 214889 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲੇ ਵਿਚ 652 ਮਾਮਲੇ ਸਰਗਰਮ ਹਨ ਐਤਵਾਰ ਨੂੰ ਬਲਾਕ ਬਲਾਚੌਰ ਤੋਂ 26, ਮੁਜ਼ੱਫਰਪੁਰ ਤੋਂ 21 ਸੁਜੋੋ ਤੋਂ 11 ਸੜੋਆ ਤੋਂ 10 ਰਾਹੌਂ ਤੋਂ 04, ਮੁਕੰਦਪੁਰ ਤੋਂ 07, ਨਵਾਂ ਸ਼ਹਿਰ ਤੋਂ 02 ਅਤੇ ਬੰਗਾ ਤੋਂ 05 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।