ਨਵਾਂਸ਼ਹਿਰ ਚ ਕੋਰੋਨਾ ਨਾਲ 4 ਮੌਤਾਂ, 52 ਨਾਵੈ ਪਾਜ਼ੀਟਿਵ ਕੇਸ
ਰਾਜਿੰਦਰ ਕੁਮਾਰ
ਨਵਾਂਸ਼ਹਿਰ 22 ਮਈ- ਜ਼ਿਲੇ ਵਿਚ ਸ਼ਨੀਵਾਰ ਨੂੰ ਕੋਰੋਨਾ ਦੇ ਕਾਰਨ ਬਲਾਕ ਬਲਾਚੌਰ ਦੇ ਇਕ 48 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ 55 ਸਾਲਾਂ ਸੁੱਜੋ ਦੇ ਨੋਜਵਾਨ ਦੀ ਮੌਤ ਹੋ ਗਈ ਅਤੇ ਇਕ 61 ਸਾਲਾਂ ਬਜ਼ੁਰਗ ਸੁੱਜੋ ਦੀ ਮੌਤ ਹਸਪਤਾਲ ਵਿਚ ਹੋ ਗਈ ਅਤੇ ਇਕ ਹੋਰ 45 ਸਾਲਾਂ ਪੁਰਸ਼ ਸੁੱਜੋ ਵਾਸੀ ਦੀ ਮੌਤ ਹੋ ਗਈ।
ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10649 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ ਆ ਚੁੱਕੇ ਹਨ। ਇਨ੍ਹਾਂ ਵਿਚੋਂ 9615 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 305 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 213853 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲੇ ਵਿਚ 667 ਮਾਮਲੇ ਸਰਗਰਮ ਹਨ ਵੀਰਵਾਰ ਨੂੰ ਬਲਾਕ ਬਲਾਚੌਰ ਤੋਂ 11 , ਮੁਜ਼ੱਫਰਪੁਰ ਤੋਂ 15 ਸੁਜੋੋ ਤੋਂ 05 ਸੜੋਆ ਤੋਂ 06 ਰਾਹੌਂ ਤੋਂ 05, ਮੁਕੰਦਪੁਰ ਤੋਂ 03, ਨਵਾਂ ਸ਼ਹਿਰ ਤੋਂ 06 ਅਤੇ ਬੰਗਾ ਤੋਂ 01 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।