ਹੁਸ਼ਿਆਰਪੁਰ: ਜ਼ਿਲ੍ਹੇ ’ਚ ਅੱਜ 18-44 ਉਮਰ ਵਰਗ ਦੇ ਗੰਭੀਰ ਬੀਮਾਰੀਆਂ ਵਾਲੇ 3574 ਲਾਭਪਾਤਰੀਆਂ ਦਾ ਹੋਇਆ ਟੀਕਾਕਰਣ
- ਸਰਵਿਸ ਕਲੱਬ ’ਚ ਲੱਗੇ ਮੈਗਾ ਟੀਕਾਕਰਣ ’ਚ ਲੋਕਾਂ ਨੇ ਦਿਖਾਇਆ ਉਸ਼ਾਹ, 2819 ਲਾਭਪਾਤਰੀਆਂ ਦਾ ਹੋਇਆ ਟੀਕਾਕਰਣ
- ਡਿਪਟੀ ਕਮਿਸ਼ਨਰ ਨੇ ਕੈਂਪ ਦਾ ਜਾਇਜ਼ਾ ਲੈ ਵੈਕਸੀਨੇਸ਼ਨ ਟੀਮਾਂ ਦਾ ਵਧਾਇਆ ਹੌਂਸਲਾ
- ਜ਼ਿਲ੍ਹ ’ਚ ਹੁਣ ਤੱਕ 323071 ਲਾਭਪਾਤਰੀਆਂ ਦਾ ਹੋਇਆ ਕੋਵਿਡ ਟੀਕਾਕਰਣ
- ਅੱਜ ਸ਼੍ਰੀ ਸੱਤ ਨਰਾਇਣ ਮੰਦਿਰ ਕਣਕ ਮੰਡੀ ’ਚ ਹੋਈ ਰਿਸਕ ਪ੍ਰੋਫੈਸ਼ਨਲਸ ਦੇ ਟੀਕਾਕਰਣ ਦੇ ਲਈ ਲਗਾਇਆ ਜਾਵੇਗਾ ਕੈਂਪ
- ਜ਼ਿਲ੍ਹਾ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਅਤੇ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, 15 ਮਈ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ 18-44 ਉਮਰ ਵਰਗ ਦੇ ਗੰਭੀਰ ਬੀਮਾਰੀਆਂ ਵਾਲੇ ਲਾਭਪਾਤਰੀਆਂ ਦੇ ਕੋਵਿਡ ਟੀਕਾਕਰਣ ਦੇ ਲਈ ਅੱਜ ਸਰਵਿਸ ਕਲੱਬ ਹੁਸ਼ਿਆਰਪੁਰ ਵਿੱਚ ਮੈਗਾ ਟੀਕਾਕਰਣ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਿਹਤ ਵਿਭਾਗ ਦੀਆਂ 10 ਟੀਮਾਂ ਵਲੋਂ 2819 ਲਾਭਪਾਤੀਆਂ ਨੇ ਕੋਵਿਡ ਟੀਕਾਕਰਣ ਕਰਵਾਇਆ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਜਿਥੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਉਤਸ਼ਾਹ ਵਧਾਇਆ ਉਥੇ ਟੀਕਾਕਰਣ ਕਰਵਾਉਣ ਆਏ ਲੋਕਾਂ ਦੀ ਵੀ ਹੌਂਸਲਾ ਅਫਜਾਈ ਕਰਦਿਆਂ ਕਰਦਿਆਂ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਵੱਖ-ਵੱਖ ਸਥਾਨਾ ਆਯੋਜਿਤ ਕੈਂਪਾਂ ਵਿੱਚ ਉਕਤ ਵਰਗ ਦੇ 3574 ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ ਕੁਲ 323071 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ, ਜਿਸ ਵਿੱਚ 9159 ਹੈਲਥ ਵਰਕਰਾਂ ਨੂੰ ਪਹਿਲੀ ਅਤੇ 4711 ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ। ਇਸ ਤਹਿਤ 34706 ਫਰੰਟ ਲਾਈਨ ਵਰਕਰਾਂ ਨੂੰ ਪਹਿਲ ਅਤੇ 8546 ਨੂੰ ਦੂਜੀ ਡੋਜ ਲਗਾਉਣ ਦੇ ਨਾਲ-ਨਾਲ 45 ਤੋਂ 59 ਸਾਲ ਉਮਰ ਵਰਗ ਦੇ 146356 ਲਾਭਪਾਤਰੀਆਂ ਨੂੰ ਪਹਿਲੀ ਅਤੇ 22910 ਨੂੰ ਦੂਜੀ ਡੋਜ ਲੱਗ ਚੁੱਕੀ ਹੈ। 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲਾਭਪਾਤਰੀਆਂ ਵਿੱਚ 75583 ਨੂੰ ਪਹਿਲੀ ਅਤੇ 21100 ਨੂੰ ਦੂਜੀ ਡੋਜ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ 100 ਦੇ ਕਰੀਬ ਵੈਕਸੀਨੇਸ਼ਨ ਟੀਮਾਂ ਹਨ ਜੋ ਕਿ ਵੱਖ-ਵੱਖ ਥਾਵਾਂ ’ਤੇ ਯੋਗ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਮਈ ਨੂੰ ਸ਼੍ਰੀ ਸੱਤ ਨਰਾਇਣ ਮੰਦਿਰ ਹੁਸ਼ਿਆਰਪੁਰ ਨਜ਼ਦੀਕ ਐਸ.ਡੀ.ਸਕੂਲ ਕਣਕ ਮੰਡੀ ਵਿੱਚ ਰਿਸਕ ਪ੍ਰੋਫੈਸ਼ਨਲ ਜਿਸ ਵਿੱਚ ਦੁਕਾਨਦਾਰਾਂ, ਬੈਂਕ ਕਰਮਚਾਰੀਆਂ, ਸਰਕਾਰੀ ਕਰਮਚਾਰੀਆਂ ਤੋਂ ਇਲਾਵਾ 18-44 ਉਮਰ ਵਰਗ ਦੇ ਗੰਭੀਰ ਬੀਮਾਰੀਆਂ ਵਾਲੇ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਯੋਗ ਲਾਭਪਾਤਰੀ ਇਸ ਕੈਂਪ ਵਿੱਚ ਆਪਣਾ ਟੀਕਾਕਰਣ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਹਾਲਤ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੇ ਪ੍ਰਤੀ ਲਾਪ੍ਰਵਾਹੀ ਨਾ ਅਪਣਾਉਣ ਬਲਕਿ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਕਿ ਮਾਸਕ ਪਹਿਨਣਾ, ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣਾ ਆਦਿ ਕਿੰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਹਿਕ ਕਰਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ, ਜਿਸਦਾ ਲੋਕਾਂ ਨੂੰ ਭਰਪੂਰ ਸਾਥ ਦਿੰਦੇ ਹੋਏ ਕੋਰੋਨਾ ’ਤੇ ਫਤਿਹ ਦਰਜ ਕਰਨੀ ਚਾਹੀਦੀ।
ਬਾਕਸ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸੁਵਿਧਾ ਦੇ ਲਈ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਸ ਰਾਹੀਂ ਜ਼ਰੂਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਬੈਡਾਂ ਦੀ ਜਾਣਕਾਰੀ ਦੇ ਲਈ 82187-65895, ਆਕਸੀਜਨ ਸਿਲੰਡਰ, ਰੈਮੇਡੇਸਿਵਰ, ਟੋਸੀਲਿਜੁਮਾਬ ਜਾਂ ਆਰ.ਟੀ.-ਪੀ.ਸੀ.ਆਰ ਦੀ ਓਵਰ ਚਾਰਜਿੰਗ ਜਾਂ ਕਾਲਾਬਾਜਾਰੀ ਨੂੰ ਲੈ ਕੇ ਸ਼ਿਕਾਇਤ ਦੇ ਲਈ ਵਟਸਅੱਪ ਨੰਬਰ 81466-22501 ਅਤੇ ਕਰਫਿਊ ਦੀਆਂ ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਸਮੂਹ ਜਾਂ ਸੰਸਥਾ ਦੀ ਸੂਚਨਾ ਦੇਣ ਦੇ ਲਈ 88722-31039, 92570-37000 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।