ਸੇਵਾ ਭਾਰਤੀ ਫਰੀਦਕੋਟ ਵੱਲੋਂ ਮਾਸਕ ਵੰਡੇ ਗਏ ਅਤੇ ਕੋਰੋਨਾ ਯੋਧਿਆ ਨੂੰ ਕੀਤਾ ਸਲਾਮ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 12 ਮਈ -ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੇਵਾ ਭਾਰਤੀ ਫਰੀਦਕੋਟ ਵੱਲੋਂ ਅੱਜ ਸੇਵਾ ਭਾਰਤੀ ਚੌਂਕ (ਹੁੱਕੀ ਵਾਲਾ) ਵਿਖੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਮਾਸਕ ਵੰਡੇ ਗਏ | ਇਸ ਮੌਕੇ ਸੰਸਥਾ ਦੇ ਪ੍ਰਧਾਨ ਦੀਪਕ ਕੁਮਾਰ ਮੁਖੀਜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਵਾਸਤੇ ਮਾਸਕ ਲਗਾ ਕੇ, ਸਮਾਜਿਕ ਦੂਰੀ ਬਣਾ ਕੇ, ਹੱਥਾਂ ਨੂੰ ਚੰਗੀ ਤਰਾਂ ਸਾਫ਼ ਰੱਖ ਕੇ ਹੀ ਬਚਾਅ ਸੰਭਵ ਹੈ | ਇਸ ਲਈ ਅੱਜ ਸੇਵਾ ਭਾਰਤੀ ਵੱਲੋਂ ਮਾਸਕ ਵੰਡੇ ਗਏ ਹਨ |
ਉਨ੍ਹਾਂ ਅਪੀਲ ਕੀਤੀ ਗਈ ਕਿ ਸਮਾਜਿਕ ਦੂਰੀ ਬਣਾ ਕੇ ਰੱਖਣਾ, ਇਕੱਠ ਵਾਲੀ ਥਾਂ ਤੇ ਜਾਣ ਤੋ ਗੁਰੇਜ਼ ਕਰਕੇ ਅਸੀਂ ਆਪਣਾ ਤੇ ਆਪਣੇ ਪ੍ਰੀਵਾਰ ਦਾ ਬਚਾਅ ਕਰ ਸਕਦੇ ਹਾਂ | ਸੰਸਥਾ ਵੱਲੋ ਇਸ ਮੌਕੇ ਇਸੇ ਹੀ ਚੌਂਕ ਵਿਖੇ ਕੋਰੋਨਾ ਤੋ ਬਚਾਓ ਸਬੰਧੀ ਸਹਿਰ ਵਾਸੀਆਂ ਨੂੰ ਅਪੀਲ ਅਤੇ ਕਰੋਨਾ ਵਰੀਆਰਸ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਸਬੰਧੀ ਫਲੈਕਸ ਬੋਰਡ ਲਗਾਇਆ ਗਿਆ | ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਅਨੁਜ ਗੁਪਤਾ, ਸਰਪ੍ਰਸਤ ਚਮਨ ਗੇਰਾ, ਸਰਪ੍ਰਸਤ ਮਨੋਜ ਜਿੰਦਲ, ਆਲ ਪ੍ਰੋ. ਚੇਅਰਮੈਨ ਸੰਦੀਪ ਗਰਗ, ਪ੍ਰੋਜੈਕਟ ਚੇਅਰਮੈਨ ਦੀਪਕ ਕੁਮਾਰ ਸ਼ਰਮਾ, ਅਜੈ ਬਾਂਕਾ ਅਤੇ ਸੇਵਾ ਭਾਰਤੀ ਦੇ ਮੈਂਬਰ ਹਾਜ਼ਰ ਸਨ |