ਪ੍ਰਨੀਤ ਕੌਰ ਨੇ ਮੋਦੀ ਅਤੇ ਸ਼ਾਹ ਨੂੰ ਸੂਬੇ ਦੀ ਵੱਧ ਰਹੀ ਆਕਸੀਜ਼ਨ ਮੰਗ ਨੂੰ ਮੰਗ ਪੂਰਾ ਕਰਨ ਦੀ ਕੀਤੀ ਅਪੀਲ
ਜਗਤਾਰ ਸਿੰਘ
ਪਟਿਆਲਾ, 11 ਮਈ ,2021 - ਮੈਂਬਰ ਪਾਰਲੀਮੈਂਟ ਪਟਿਆਲਾ ਪ੍ਰਨੀਤ ਕੌਰ ਨੇ ਸੂਬੇ ਵਿੱਚ ਵੱਧ ਰਹੀ ਕਰੋਨਾ ਮਰੀਜ਼ਾਂ ਦੀ ਗਿਣਤੀ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਨੂੰ ਵੱਧ ਤੋਂ ਵੱਧ ਸਿਹਤ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸੂਬੇ ਚ ਵੱਧ ਰਹੀ ਆਕਸੀਜ਼ਨ ਦੀ ਮੰਗ ਪੂਰਾ ਕਰਨ ਲਈ ਮੌਜੂਦਾ 195 ਐਮ ਟੀ ਤੋਂ ਆਕਸੀਜ਼ਨ ਦਾ ਕੋਟਾ 300 ਐਮ ਟੀ ਤੱਕ ਵਧਾਉਣ ਦੀ ਅਪੀਲ ਕਰਦੀ ਹਾਂ। ਮੈ ਉਨ੍ਹਾਂ ਨੂੰ ਇਹ ਵੀ ਅਪੀਲ ਕਰਦੀ ਹਾਂ ਕਿ ਪੰਜਾਬ ਨੂੰ ਅਲਾਟ ਕੀਤੇ ਗਏ ਆਕਸੀਜ਼ਨ ਟੈਂਕਰਾਂ ਦੀ ਗਿਣਤੀ ਵੀ ਵਧਾਈ ਜਾਵੇ, ਤਾਂ ਜੋ ਆਕਸੀਜ਼ਨ ਦਾ ਦਿੱਤਾ ਗਿਆ ਕੋਟਾ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਜਾ ਸਕੇ। ਮਰੀਜ਼ਾਂ ਨੂੰ ਆ ਰਹਿਆਂ ਮੁਸਕਲਾਂ ਨਾਲ ਨਜਿੱਠਿਆ ਜਾ ਸਕੇ।