ਫਿਰੋਜ਼ਪੁਰ: 96 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ, 5 ਦੀ ਕੋਰੋਨਾ ਨਾਲ ਹੋਈ ਮੌਤ
ਗੌਰਵ ਮਾਣਿਕ
- 173 ਮਰੀਜ ਕੋਰੋਨਾ ਨੂੰ ਹਰਾ ਕੇ ਹੋਏ ਸਿਹਤਯਾਬ
ਫਿਰੋਜ਼ਪੁਰ 7 ਮਈ 2021 - ਫ਼ਿਰੋਜ਼ਪੁਰ ਵਿੱਚ ਕੋਰੋਨਾ ਦੇ ਅੱਜ 96 ਮਾਮਲੇ ਸਾਹਮਣੇ ਆਏ ਹਨ ਪਰ ਮੌਤਾਂ ਦਾ ਅੰਕੜਾ ਜੱਸ ਦਾ ਤਸ ਬਣਿਆ ਹੋਇਆ ਹੈ ਅਤੇ ਦਿਨੋਂ ਦਿਨ ਵਧਦਾ ਜਾ ਰਿਹਾ ਹੈ ,ਅੱਜ ਫਿਰੋਜ਼ਪੁਰ ਵਿਚ ਇਕ ਦਿਨ ਵਿਚ ਹੀ 96 ਮਰੀਜ਼ ਕੋਰੋਨਾ ਪਾਜ਼ੀਟਿਵ ਦੇ ਸਾਹਮਣੇ ਆਏ ਹਨ , ਜੋ ਕਿ ਇਹ ਅੱਜ ਕੋਰੋਨਾ ਮਰੀਜ਼ਾਂ ਵਿੱਚ ਥੋੜ੍ਹੀ ਕਮੀ ਵੇਖਣ ਨੂੰ ਮਿਲੀ ਹੈ ਇੰਨੇ ਮਰੀਜ਼ ਇਕ ਦਿਨ ਵਿਚ ਕੋਰੋਨਾ ਪਾਜ਼ੀਟਿਵ ਆਣ ਨੂੰ ਮਾਹਿਹ ਲੋਕਡਾਉਣ ਦੇ ਸਾਰਥਕ ਪ੍ਰਣਾਮ ਵੀ ਦੱਸ ਰਹੇ ਨੇ, ਦੂਜੇ ਪਾਸੇ ਕੁੱਜ ਇਸਨੂੰ ਘੱਟ ਟੈਸਟ ਹੋਣੇ ਵੀ ਦੱਸ ਰਹੇ ਹਨ , ਜਦਕਿ ਇਕ ਦਿਨ ਵਿਚ ਹੀ 5 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਈ ਹੈ ਮਰਨ ਵਾਲੇ ਮਰੀਜ਼ਾਂ ਫਿਰੋਜ਼ਪੁਰ ਸ਼ਹਿਰ, ਫਿਰੋਜ਼ਸ਼ਾਹ, ਗੁਰੂਹਰਸਹਾਏ ਵਿਚੋਂ ਹਨ, ਇਥੇ ਚਿੰਤਾਜਨਕ ਗਲ ਇਹ ਹੈ ਕਿ ਪ੍ਰਸ਼ਾਸਨ ਦੀਆਂ ਐਨੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਦਾ ਅੱਜ ਦਾ ਅੰਕੜਾ ਥੋੜਾ ਸਕੂਨ ਦੇਣ ਵਾਲਾ ਹੈ ਓਥੇ ਹੀ 173 ਮਰੀਜ਼ ਹੀ ਸਿਹਤਯਾਬ ਹੋ ਕੇ ਘਰ ਪਰਤੇ ਹਨ,