ਮਾਮਲਾ ਅਕਾਲੀ ਲੀਡਰਸ਼ਿਪ ਜਗਰਾਓਂ ਵਲੋਂ ਕੀਤੇ ਸਨਮਾਨ ਦਾ, ਭਾਜਪਾ ਨੇ ਪੁੱਛਿਆ ਹੁਣ ਕਿਥੇ ਗਈ ਸਮਾਜਿਕ ਦੂਰੀ
ਦੀਪਕ ਜੈਨ
ਜਗਰਾਓਂ, 7 ਮਈ 2021 - ਕੱਲ੍ਹ ਅਕਾਲੀ ਦਲ ਜਗਰਾਓਂ ਦੀ ਲੀਡਰਸ਼ਿਪ ਵਲੋਂ ਬਿੰਦਰ ਮਨੀਲਾ ਦਾ ਟਰਾਂਸਪੋਰਟ ਵਿੰਗ ਦਾ ਸੈਕਟਰੀ ਜਨਰਲ ਬਣਨ 'ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ ਅਤੇ ਕਾਫੀ ਵੱਡੀ ਗਿਣਤੀ ਵਿਚ ਲੀਡਰ ਮੌਜੂਦ ਰਹੇ ਸਨ। ਇਸ ਇਕੱਠ 'ਤੇ ਭਾਜਪਾ ਦੇ ਜਿਲਾ ਪ੍ਰਧਾਨ ਗੌਰਵ ਖੁੱਲਰ ਵਲੋਂ ਸਵਾਲ ਚੁੱਕੇ ਗਏ ਹਨ ਕਿ ਹੁਣ ਸਮਾਜਿਕ ਦੂਰੀ ਕਿਥੇ ਰਹਿ ਗਈ ਕਿ ਇੰਨੀ ਵੱਡੀ ਗਿਣਤੀ ਵਿਚ ਅਕਾਲੀ ਦਲ ਵਲੋਂ ਇੱਕਠੇ ਹੋਕੇ ਇਕ ਵਿਅਕਤੀ ਦਾ ਸਨਮਾਨ ਕੀਤਾ ਗਿਆ।
ਇਸ ਸਨਮਾਨ ਤੋਂ ਬਾਅਦ ਸਖਤ ਇਤਰਾਜ ਜਤਾਉਂਦਿਆਂ ਗੌਰਵ ਨੇ ਕਿਹਾ ਕਿ ਪੂਰਾ ਦੇਸ਼ ਇਸ ਵੇਲੇ ਕੋਰੋਨਾ ਦੀ ਮਾਰ ਝੱਲ ਰਿਹਾ ਹੈ ਅਤੇ ਸਰਕਾਰਾਂ ਵਲੋਂ ਇਹ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇ ਅਤੇ ਕਿਸੇ ਵੀ ਤਰਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਓਨਾ ਕਿਹਾ ਕਿ ਅਕਾਲੀ ਦਲ ਵਲੋਂ ਇਕ ਵਿਅਕਤੀ ਦੇ ਸਨਮਾਨ ਉਪਰ ਇਕੱਠ ਵਿਖਾਕੇ ਕਿ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਲਾ ਪ੍ਰਧਾਨ ਖੁੱਲਰ ਨੇ ਕਿਹਾ ਕਿ ਹੁਣ ਪੁਲਿਸ ਨੂੰ ਕਿਓਂ ਨਹੀਂ ਇਕੱਠ ਵਿਖਾਈ ਦਿੱਤੇ ਜਦੋ ਕਿ ਕੋਈ ਗਰੀਬ ਇਨਸਾਨ ਜੇਕਰ ਆਪਣਾ ਲੋਕ ਡਾਊਨ ਦੌਰਾਨ ਕੰਮ ਕਰਦਾ ਵਿਖਾਇ ਦੇ ਜਾਵੇ ਤਾਂ ਉਸ ਉਪਰ ਮਾਮਲੇ ਤਕ ਦਰਜ ਕਰ ਦਿੱਤੇ ਜਾਂਦੇ ਹਨ।