ਟੀ ਐਸ ਪੀ ਐਲ ਕੈਂਪਸ ’ਚ ਮੁਲਾਜ਼ਮਾਂ ਦਾ ਕੀਤਾ ਕੋਵਿਡ ਟੀਕਾਕਰਣ
ਅਸ਼ੋਕ ਵਰਮਾ
ਮਾਨਸਾ,7 ਮਈ2021: ਪੰਜਾਬ ਦੇ ਵੱਡੇ ਤਾਪ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐਸ ਪੀ ਐਲ), ’ਚ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਬਚਾਉਣ ਦੇ ਮੰਤਵ ਨਾਲ ਅੱਜ ਥਰਮਲ ਪਲਾਂਟ ਦੇ ਕੈਂਪਸ ’ਚ 14 ਸੌ ਦੇ ਕਰੀਬ ਵਿਅਕਤੀਆਂ ਦਾ ਕਰੋਨਾ ਟੀਕਾਕਰਨ ਕਰਵਾਇਆ ਹੈ। ਇੰਨ੍ਹਾਂ ’ਚ ਸ਼ਾਮਲ ਅਧਿਕਾਰੀਆਂ, ਕਰਮਚਾਰੀਆਂ, ਕਾਰੋਬਾਰੀ ਭਾਈਵਾਲਾਂ ਅਤੇ ਮੁਲਾਜਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ ਵਜੋਂ ਕੀਤਾ ਜਾ ਰਿਹਾ ਹੈ। ਟੀ ਐਸ ਪੀ ਐਲ ਪ੍ਰਬੰਧਕਾਂ ਵਾਲੋਂ ਦਿੱਤੀ ਜਾਣਕਾਰੀ ਅਨੁਸਾਰ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਗੰਭੀਰਤਾਪੂਰਵਕ ਕਾਬੂ ਕਰਨ ਲਈ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਕਾਰੋਬਾਰੀ ਭਾਈਵਾਲਾਂ ਅਤੇ ਕਰਮਚਾਰੀਆਂ ਨਾਲ ਸਬੰਧ ਰੱਖਦੇ1,400 ਤੋਂ ਵੱਧ ਵਿਅਕਤੀਆਂ ਨੂੰ ਟੀਕਾਕਰਨ ਦੀ ਪਹਿਲੀ ਡੋਜ਼ ਲਾਈ ਗਈ ਹੈ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਕਾਸ ਸ਼ਰਮਾ ਨੇ ਕਿਹਾ ਕਿ ਮਹਾਂਮਾਰੀ ਨਾਲ ਨਜਿੱਠਣ ਲਈ ਥਰਮਲ ਪਲਾਂਟ ਅਤੇ ਆਸ ਪੈਂਦੇ ਪਿੰਡਾਂ ’ਚ ਵੀ ਪੂਰੀਆਂ ਸਾਵਧਾਨੀਆਂ ਨਾਲ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਤਾਜਾ ਚੁਣੌਤੀ ਬਹੁਤ ਵੱਡੀ ਹੈ ਫਿਰ ਵੀ ਪੂਰੀ ਗੰਭੀਰਤਾ ਨਾਲ ਯਤਨ ਤੇਜ ਕਰਦਿਆਂ ਇਸ ਤੇ ਕਾਬੂ ਪਾਉਣ ਲਈ ਹਰ ਹੀਲਾ ਕੀਤਾ ਜਾਏਗਾ। ਉਨ੍ਹਾਂ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਅਤੇ ਇਲਾਕਾ ਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ, ਮਾਸਕ ਪਹਿਨ ਕੇ ਰੱਖਣ ਅਤੇ ਵਾਰ ਵਾਰ ਹੱਥ ਧੋਂਦੇ ਰਹਿਣ ਦੀ ਅਪੀਲ ਵੀ ਕੀਤੀ ਤਾਂ ਜੋ ਆਪਣੇ ਆਪ ਨੂੰ ਅਤੇ ਪ੍ਰੀਵਾਰਾਂ ਨੂੰ ਪੂਰੀ ਤਰਾਂ ਸੁਰੱਖਿਅਤ ਰੱਖਿਆ ਜਾ ਸਕੇ।
ਟੀਐਸਪੀਐਲ ਵਿਚ ਕੰਮ ਕਰ ਰਹੇ ਠੇਕੇਦਾਰ ਸਿਕੰਦਰ ਸਿੰਘ ਨੇ ਕੰਪਨੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਹ ਟੀ ਐਸ ਪੀ ਐਲ ’ਚ ਕੰਮ ਕਰ ਰਹੇ ਹਨ ਜਿੱਥੇ ਥਰਮਲ ਪਲਾਂਟ ਚਲਾਉਣ ਵਾਲੀ ਕੰਪਨੀ ਆਪਣੇ ਸਮੂਹ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ।ਉਨ੍ਹਾਂ ਆਖਿਆ ਕਿ ਅਜਿਹੇ ਵਕਤ ਦੌਰਾਨ ਜਦੋਂ ਕਰੋਨਾ ਵੈਕਸੀਨ ਦੀ ਉਪਲਬਧਤਾ ਆਪਣੇ ਆਪ ’ਚ ਚੁਣੌਤੀਪੂਰਨ ਕਾਰਜ ਹੈ ਪਰ ਟੀ ਐਸ ਪੀ ਐਲ ਪ੍ਰਬੰਧਕ ਸਰਿਆਂ ਸਾਰਿਆਂ ਲਈ ਟੀਕਾਕਰਣ ਨੂੰ ਯਕੀਨੀ ਬਣਾਉਣ ਵਿਚ ਸਫਲ ਹੋਏ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਪਿਛਲੀ ਵਾਰ ਦੀ ਤਰਾਂ ਹੁਣ ਵੀ ਸੁਰੱਖਿਆ ਨੂੰ ਅਹਿਮ ਮੰਨ ਰਹੀ ਹੈ। ਸਿਕੰਦਰ ਸਿੰਘ ਨੇ ਕੰਪਨੀ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਹੈ।