ਗੌਰਵ ਮਾਨਿਕ
ਫਿਰੋਜ਼ਪੁਰ 24 ਅਪ੍ਰੈਲ 2021 - ਕੋਰੋਨਾ ਮਹਾਂਮਾਰੀ ਕੋਵਿਡ-19 ਨੂੰ ਰੋਕਣ ਲਈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਏ ਹੁਕਮਾਂ ਦੀ ਉਲੰਘਣਾ ਕਰਨ ਤੇ ਫਿਰੋਜ਼ਪੁਰ ਪੁਲਸ ਵੱਲੋਂ ਦੋ ਜਿੰਮ ਮਾਲਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਕਰੋਨਾ ਮਹਾਂਮਾਰੀ ਕੋਵਿਡ-19 ਨੂੰ ਰੋਕਣ ਲਈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਦੇ ਸੰਬਧ ਵਿੱਚ ਬਾਹੰਦ ਰਕਬਾ ਬਗਦਾਦੀ ਗੇਟ ਕੋਲ ਮੌਜੂਦ ਸੀ ਤਾਂ ਦੋਸ਼ੀ ਪੁਨੀਤ ਕਪੂਰ ਨੂੰ ਜਿੰਮ ਖੋਹਲਣ ਬਾਰੇ ਪੁੱਛਿਆ ਗਿਆ, ਜਿਸ ਨੇ ਕੋਈ ਤੱਸਲੀਬਖਸ਼ ਜਵਾਬ ਨਹੀਂ ਦਿੱਤਾ।
ਦੋਸ਼ੀ ਵੱਲੋਂ ਪੰਜਾਬ ਸਰਕਾਰ ਤੇ ਮਾਨਯੋਗ ਡੀ.ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੋਸ਼ੀ ਖਿਲਾਫ਼ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੂਜੇ ਮੁਕੱਦਮੇ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵੀ ਚੈਕਿੰਗ ਸ਼ੁੱਕੀ ਪੁਰਸ਼ਾਂ ਅਤੇ ਕਰੋਨਾ ਮਹਾਂਮਾਰੀ ਕੋਵਿੜ-19 ਨੂੰ ਰੋਕਣ ਲਈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਵੱਲੋਂ ਜਾਰੀ ਹੋਏ ਹੁਕਮਾਂ ਦੀਪਾਲਣਾ ਦੇ ਸੰਬਧ ਵਿੱਚ ਬਾਹੋਂਦ ਰਕਬਾ ਮੱਖੂ ਗੋਟ ਕੋਲ ਮੌਜੂਦ ਸੀ ਤਾਂ ਦੋਸ਼ੀ ਸੰਦੀਪ ਕੁਮਾਰ ਨੂੰ ਜਿੰਮ ਖੋਹਲਣ ਬਾਰੇ ਪੁੱਛਿਆ ਗਿਆ, ਜਿਸ ਨੇ ਕੋਈ ਤੱਸਲੀਬਖਸ਼ ਜਵਾਬ ਨਹੀਂ ਦਿੱਤਾ।
ਦੋਸ਼ੀ 'ਤੇ ਪੰਜਾਬ ਸਰਕਾਰ ਤੇ ਮਾਨਯੋਗ ਡੀ.ਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੋਸ਼ੀ ਖਿਲਾਫ਼ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਦੋਨਾਂ ਆਰੋਪੀਆਂ ਨੂੰ ਮੁਕੱਦਮਾ ਦਰਜ ਤੋਂ ਬਾਅਦ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ , ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ ਅਤੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਨੇ ਪਰ ਫਿਰ ਵੀ ਲੋਕ ਇਸ ਤੋਂ ਸਬਕ ਲੈਣ ਨੂੰ ਤਿਆਰ ਨਹੀਂ ਹਨ ,ਫ਼ਿਰੋਜ਼ਪੁਰ ਵਿੱਚ ਕੱਲ੍ਹ ਇਕ ਦਿਨ ਵਿਚ ਹੀ ਦੋ ਸੌ ਉਣੱਤੀ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ ,ਫਿਰ ਵੀ ਲੋਕ ਬੇਪ੍ਰਵਾਹ ਨਜ਼ਰ ਆ ਰਹੇ ਹਨ।