- "ਕੋਟਕਪੂਰਾ ਫਾਇਰਿੰਗ ਕੇਸ ਦੀ ਰਿਪੋਰਟ ਤੋਂ ਬਾਅਦ ਦਰਜ ਹੋਈ ਐਫ.ਆਈ.ਆਰ. 'ਚ ਨਾਂਅ ਕਿਉਂ ਨਹੀਂ ਦਰਜ ਕੀਤੇ?" ਸਿੱਧੂ
ਚੰਡੀਗੜ੍ਹ, 17 ਅਪ੍ਰੈਲ 2021 - ਸਾਬਕਾ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਕੇਸ 'ਚ ਵਰਤੀ ਜਾ ਰਹੀ ਢਿੱਲ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਜਦਟਿਸ (ਰਿਟਾ.) ਜ਼ੋਰਾ ਸਿੰਘ ਕਮਿਸ਼ਨ, ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਤੇ ਪੰਜਾਬ ਵਿਧਾਨ ਸਭਾ ਦੁਆਰਾ ਗਠਿਤ ਐਸ.ਆਈ.ਟੀ. ਜਾਂਚ ਸਿੱਧੇ- ਅਸਿੱਧੇ ਤਰੀਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਸ਼ਾਂਤਮਈ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਿਆਂ ਸਬੰਧੀ ਸਬੂਤ ਦੇ ਚੁੱਕੇ ਹਨ ਤਾਂ ਇਸ ਕੇਸ ਨੂੰ ਤੋੜ-ਮਰੋੜ ਕੌਣ ਰਿਹਾ ਹੈ।
ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ਜਦੋਂ ਲੋਕਾਂ ਦੀ ਮੰਗ, ਵਿਧਾਨ ਸਭਾ ਦੀ ਮੰਗ ਤੇ ਮੇਰੀ ਖੁਦ ਦੀ ਮੰਗ ਸੀ, ਤਾਂ ਫਿਰ ਵੀ ਰਿਪੋਰਟ ਤੋਂ ਬਾਅਦ ਦਰਜ ਕੀਤੀ ਐਫ.ਆਈ.ਆਰ 'ਚ ਕੋਈ ਨਾਮ ਕਿਉਂ ਨਹੀਂ ਹੈ।