ਅਸ਼ੋਕ ਵਰਮਾ
ਬਠਿੰਡਾ, 13ਅਪਰੈਲ2021: ਅੱਜ ਬਠਿੰਡਾ ਵਿਖੇ ਮਜਦੂਰ ਮੁਕਤੀ ਮੋਰਚੇ ਦੀ ਜਿਲ੍ਹਾ ਜਨਰਲ ਬਾਡੀ ਦੀ ਪ੍ਰਧਾਨ ਜਸਵੰਤ ਸਿੰਘ ਪੂਹਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ’ਚ 31 ਮਾਰਚ ਨੂੰ ਲਾਏ ਪਟਿਆਲਾ ਧਰਨੇ ਦਾ ਜਾਇਜਾ ਲੈਂਦਿਆਂ ਕਮੀਆਂ ਪੇਸ਼ੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਭਵਿੱਖ ’ਚ ਚੱਲਣ ਵਾਲੇ ਸੰਘਰਸ਼ਾਂ ਦੌਰਾਨ ਅਜਿਹੀਆਂ ਕਮਜੋਰੀਆਂ ਨਾ ਆਉਣ ਇਸ ਦਾ ਅਹਿਦ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ ਅਤੇ ਜਿਲ੍ਹਾ ਪ੍ਰਧਾਨ ਕਾਮਰੇਡ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਭਾਰਤੀ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਮੁੜ ਤੋਂ ਗੁਲਾਮ ਬਣਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਡਾ.ਭੀਮ ਰਾਉ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਿਤ ਸੰਵਿਧਾਨ ਬਚਾਉ ਦੇਸ਼ ਬਚਾਉਣ ਹਿੱਤ ਮੱਧ ਵਰਗੀ ਕਿਸਾਨਾਂ ਵਪਾਰੀਆਂ ਮਜਦੂਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਅੱਜ ਦੇ ਦਿਨ ਵਿਸਾਖੀ ਦਿਵਸ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜੁਲਮ ਦੇ ਖਿਲਾਫ ਲੜਾਈ ਦਾ ਮੁੱਢ ਬੰਨ੍ਹਦਿਆਂ ਗਰੀਬ ਮਜਲੂਮ ਕਿਸਾਨਾਂ ਮਜਦੂਰਾਂ ਨੂੰ ਇਕੱਠੇ ਕਰਕੇ ਖਾਲਸਾ ਸਾਜਿਆ ਅਤੇ ਜੁਲਮ ਦੇ ਖਿਲਾਫ ਲੜਨ ਦਾ ਹੋਕਾ ਦਿੱਤਾ ਸੀ।
ਜ਼ਿਲ੍ਹਾ ਸਕੱਤਰ ਸੁਖਜੀਵਨ ਸਿੰਘ ਮੌੜ ਚੜ੍ਹਤ ਸਿੰਘ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝੇ ਤੌਰ ਮਜਦੂਰ ਮੁਕਤੀ ਮੋਰਚਾ 1 ਮਈ ਨੂੰ ਮਜਦੂਰ ਦਿਵਸ ਦਿੱਲੀ ਦੇ ਟਿਕਰੀ ਬਾਰਡਰ ਤੇ ਮਨਾਏਗਾ। ਇਸ ਸਮੇਂ ਗਿਆਰਸੀ ਦੇਵੀ, ਜਸਪ੍ਰੀਤ ਕੌਰ, ਮਲਕੀਤ ਕੌਰ, ਸਰੋਜ ਰਾਣੀ, ਟੇਕ ਸਿੰਘ, ਜੰਟਾ ਸਿੰਘ, ਬਿੰਦਰ ਸਿੰਘ ਅਤੇ ਭੁੱਚਰ ਸਿੰਘ ਆਦਿ ਹਾਜਰ ਸਨ।