ਜਿਸ ਦਿਨ ਪ੍ਰਸ਼ਾਂਤ ਕਿਸ਼ੋਰ ਨੇ ਰਸਮੀ ਤੌਰ ’ਤੇ ਅਹੁਦਾ ਸੰਭਾਲਿਆ, ਉਸੇ ਦਿਨ ਅਮਰਿੰਦਰ ਦੀ ਸਿੱਧੂ ਨਾਲ ਹੋਈ ਮੁਲਾਕਾਤ
ਕੀ ਪ੍ਰਸ਼ਾਂਤ ਕਿਸ਼ੋਰ ਨੇ ਕਲਾਸ ਲੈਣੀ ਸ਼ੁਰੂ ਕੀਤੀ ਪੰਜਾਬ ਦੇ ਅਫ਼ਸਰਾਂ ਦੀ ?
ਚੰਡੀਗੜ੍ਹ, 18 ਮਾਰਚ, 2021 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਨਾਲ ਉਸ ਦਿਨ ਮੁਲਾਕਾਤ ਕੀਤੀ ਗਈ ਜਿਸ ਦਿਨ ਪ੍ਰਸ਼ਾਂਤ ਕਿਸ਼ੋਰ ਨੇ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਿਆ। ਪ੍ਰਸ਼ਾਂਤ ਕਿਸ਼ੋਰ ਨੁੰ ਕੁਝ ਦਿਨ ਪਹਿਲਾ ਹੀ ਅਮਰਿੰਦਰ ਸਿੰਘ ਨੇ ਆਪਣਾ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਸੀ। ਇਹ ਵੀ ਕਿਆਸੇ ਲਾਏ ਜਾਂ ਰਹੇ ਹਨ ਕਿ ਕੈਪਟਨ ਅਤੇ ਸਿੱਧੂ ਵਿਚਕਾਰ ਸੁਲ੍ਹਾ -ਸਫਾਈ ਕਰਾਉਣ 'ਚ ਵੀ ਪ੍ਰਸ਼ਾਂਤ ਕਿਸ਼ੋਰ ਅਹਿਮ ਰੋਲ ਅਦਾ ਕਰ ਰਹੇ ਹਨ .
ਖਬਰ ਮਿਲੀ ਕਿ ਆਪਣਾ ਅਹੁਦਾ ਰਸਮੀ ਤੌਰ ਤੇ ਸੰਭਾਲਣ ਤੋਂ ਬਾਅਦ ਸਭਾਲਣ ਮਗਰੋਂ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ, ਮੁੱਖ ਸਕੱਤਰ ਤੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਨਾਲ ਤਿੰਨ ਘੰਟੇ ਲੰਬੀ ਮੀਟਿੰਗ ਵੀ ਕੀਤੀ । ਇਹ ਵੀ ਕਣਸੋਆਂ ਹਨ ਕਿ ਵਿਭਾਗੀ ਸਕੱਤਰਾਂ ਨੂੰ ਅਗਲੇ 7 ਦਿਨਾਂ ਦੇ ਅੰਦਰ ਅੰਦਰ 10 ਨੁਕਾਤੀ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ ਜਿਸ ਤੋਂ ਲਗਦੈ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ . ਇਹ ਵੀ ਸਵਾਲ ਹੈ ਕੀ ਕੀ ਪ੍ਰਸ਼ਾਂਤ ਕਿਸ਼ੋਰ ਨੇ ਕਲਾਸ ਲੈਣੀ ਸ਼ੁਰੂ ਕੀਤੀ ਪੰਜਾਬ ਦੇ ਅਫ਼ਸਰਾਂ ਦੀ ?
ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਫਿਲਹਾਲ ਮੁੱਖ ਮੰਤਰੀ ਦੇ ਨਾਲ ਉਹਨਾਂ ਦੇ ਫਾਰਮ ਹਾਊਸ ’ਤੇ ਰਹਿਣਗੇ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਕੰਮ ਕਰਨਗੇ। ਕਾਂਗਰਸ ਪਾਰਟੀ ਅਗਲੇ ਸਾਲ ਦੀਆਂ ਚੋਣਾਂ ਵਾਸਤੇਤਿਆਰੀ ਵਿਚ ਲੱਗੀ ਹੋਈ ਹੈ।