← ਪਿਛੇ ਪਰਤੋ
ਚੌਧਰੀ ਮਨਸੂਰ ਘਨੋਕੇ
ਕਾਦੀਆਂ 14 ਫ਼ਰਵਰੀ 2021 - ਅਕਾਲੀ ਦਲ (ਬਾਦਲ) ਦੀ ਵਾਰਡ 13 ਤੋਂ ਉਮੀਦਵਾਰ ਹਰਪਾਲ ਕੌਰ ਪਤਨੀ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੋਸ਼ ਲਾਇਆ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਸਿੱਖ ਨੈਸ਼ਨਲ ਕਾਲਜ ਦੇ ਬਾਹਰ ਰੋਡ ਤੇ ਕਾਇਮ ਉਨ੍ਹਾਂ ਦੇ ਬੂਥ ਤੇ ਆਕੇ ਕੁਰਸੀਆਂ ਉਲਟਾ ਦਿੱਤੀਆਂ ਹਨ ਅਤੇ ਵੋਟਰ ਲਿਸਟਾਂ ਨੂੰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵੋਟਰਾਂ ਦੀ ਮਦਦ ਲਈ ਜੋ ਬੂਥ ਲਾਇਆ ਸੀ ਉਥੇ ਸਾਡਾ ਬੂਥ ਚੁਕਵਾ ਦਿੱਤਾ ਗਿਆ ਹੈ। ਇੱਹ ਗੱਲ ਵਰਨਣਯੋਗ ਹੈ ਕਿ ਇਥੇ ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਅਤੇ ਐਸ ਜੀ ਪੀ ਸੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਦੀ ਪਤਨੀ ਹਰਪਾਲ ਕੋਰ ਚੋਣ ਲੜ ਰਹੇ ਹਨ। ਅਤੇ ਇੱਥੇ ਇਨ੍ਹਾਂ ਦੀ ਮਜ਼ਬੂਤ ਸਿਥਤੀ ਹੈ। ਸ਼੍ਰੀਮਤਿ ਹਰਪਾਲ ਕੋਰ ਨੇ ਕਿਹਾ ਹੈ ਕਿ ਸਾਡੀ ਯਕੀਨੀ ਜਿੱਤ ਨੂੰ ਵੇਖਦੇ ਹੋਏ ਇੱਸ ਤਰ੍ਹਾਂ ਦੀਆਂ ਘੱਟਿਆ ਹਰਕਤ ਕੀਤੀ ਗਈ ਹੈ।
Total Responses : 267