ਅਸ਼ੋਕ ਵਰਮਾ
ਮਾਨਸਾ,17ਫਰਵਰੀ2021: ਆਮ ਆਦਮੀ ਪਾਰਟੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਚਰਨਜੀਤ ਅੱਕਾਂਵਾਲੀ , ਜਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਅਤੇ ਵਿਧਾਇਕ ਬੁਧ ਰਾਮ ਨੇ ਮਾਨਸਾ ਜਿਲ੍ਹੇ ਦੀਆਂ ਵੱਖ-ਵੱਖ ਨਗਰ ਪੰਚਾਇਤਾਂ ਅਤੇ ਮਾਨਸਾ, ਬੁਢਲਾਡਾ ਦੀ ਨਗਰ ਕੌਂਸਲ ਦੀਆਂ ਵੋਟਾਂ ਵਿੱਚ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਪਾਈਆਂ ਵੋਟਾਂ ਲਈ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਬਿਨਾਂ ਪੈਸੇ, ਸ਼ਰਾਬ ਵੰਡੇ ਜਾਂ ਕੋਈ ਲਾਲਚ ਦਿੱਤੇ ਕੇਜਰੀਵਾਲ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਲਈ ਵੋਟਾਂ ਮੰਗੀਆਂ ਸਨ। ਸੱਤਾ ਧਿਰ ਪਾਰਟੀ ਵੱਲੋਂ ਭਾਵੇਂ ਹਰ ਹੱਥ ਕੰਢੇ ਅਪਣਾਕੇ ਲੋਕਤੰਤਰ ਦਾ ਘਾਣ ਕੀਤਾ ਗਿਆ, ਪਰ ਫਿਰ ਵੀ ਸਿੂਝਵਾਨ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅਤੇ ਪਾਰਟੀ ਦੇ ਸਮਰਥਨ ਵਾਲੇ ਅਜ਼ਾਦ ਉਮੀਦਵਾਰਾਂ ਨੂੰ ਜਿਤਾ ਕੇ ਦੱਸ ਦਿੱਤਾ ਹੈ ਕਿ ਧੱਕੇ, ਪੈਸੇ ਅਤੇ ਲਾਲਚ ਦੇ ਬਾਵਜੂਦ ਲੋਕ ਆਮ ਆਦਮੀ ਪਾਰਟੀ ਨਾਲ ਖੜੇ ਹਨ।
ਮੀਡੀਆ ਇੰਚਾਰਜ ਗੁਰਪ੍ਰੀਤ ਬਣਾਂਵਾਲੀ ਨੇ ਦੱਸਿਆ ਕਿ ਮਾਨਸਾ ਦੇ ਵਾਰਡ ਨੰਬਰ 4 ਵਿੱਚੋਂ ਦਵਿੰਦਰ (ਬਿੰਦਰ), 25 ਵਿੱਚੋਂ ਰਾਣੀ ਕੌਰ ਅਤੇ 26 ਵਿੱਚੋਂ ਕਿ੍ਰਸ਼ਨ ਸਿੰਘ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰਾਂ ਬੁਢਲਾਡਾ ਤੋਂ ਵਾਰਡ ਨੰਬਰ 18 ਤੋਂ ਸੁਖਦੀਪ ਸਿੰਘ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਾਰਟੀ ਵੱਲੋਂ ਸਮਰਥਨ ਪ੍ਰਾਪਤ ਬਹੁਤ ਸਾਰੇ ਉਮੀਦਵਾਰ ਬੁਢਲਾਡਾ, ਬੋਹਾ ਅਤੇ ਮਾਨਸਾ ਤੋਂ ਐਮ.ਸੀ. ਬਣੇ ਹਨ। ਪਾਰਟੀ ਆਗੂਆਂ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਉਨਾਂ ਦੀਆਂ ਭਾਵਨਾਵਾਂ ਤੇ ਖਰੀ ਉਤਰੇਗੀ। ਇਸ ਮੌਕੇ ਮਾਨਸਾ ਵਿੱਚ ਤਿੰਨੇ ਜੇਤੂ ਉਮੀਦਵਾਰਾਂ ਨੇ ਸ਼ਹਿਰ ਵਿੱਚ ਦੀ ਰੋਡ ਸੋਅ ਕਰਕੇ ਮਾਨਸਾ ਵਾਸੀਆਂ ਅਤੇ ਵਾਰਡ ਵਾਸੀ ਵੋਟਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਉਮੀਦਵਾਰ ਦਵਿੰਦਰ ਸਿੰਘ (ਬਿੰਦਰ), ਕਿ੍ਰਸ਼ਨ ਸਿੰਘ, ਰਾਣੀ ਕੌਰ, ਡਾ. ਵਿਜੈ ਸਿੰਗਲਾ, ਸੁਖਵਿੰਦਰ ਖੋਖਰ, ਸ਼ਿੰਗਾਰਾ ਖਾਨ, ਰਮੇਸ਼ ਖਿਆਲਾ, ਰਮਨ ਜਵਾਹਰਕੇ ਅਤੇ ਹੋਰ ਆਗੂ ਜੇਤੂ ਮਾਰਚ ਵਿੱਚ ਸ਼ਾਮਲ ਸਨ। ਅੱਜੇ ਤਿੰਨੇ ਉਮੀਦਵਾਰਾਂ ਨੇ ਜਿੱਤਣ ਤੋਂ ਬਾਅਦ ਬਾਬਾ ਭਾਈ ਗੁਰਦਾਸ ਦੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ।