ਦੀਪਕ ਜੈਨ
ਜਗਰਾਉਂ, 9 ਫਰਵਰੀ 2021 - ਜਗਰਾਉਂ ਦਾ ਪਤਰਕਾਰ ਭਾਈਚਾਰਾ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਚਰਨਜੀਤ ਸਿੰਘ ਸੋਹਲ ਨੂੰ ਨਗਰ ਕੌਂਸਲ ਚੋਣਾਂ ਨਿਰਪਖ ਢੰਗ ਨਾਲ ਕਰਵਾਉਣ ਲਈ ਮਿਲਿਆ। ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਨਰਲਿਸਟ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ, ਪ੍ਰੈਸ ਕਲਬ ਜਗਰਾਉਂ ਦੇ ਪ੍ਰਧਾਨ ਸੰਜੀਵ ਗੁਪਤਾ, ਜਗਰਾਉਂ ਪ੍ਰੈਸ ਕਲਬ ਦੇ ਪ੍ਰਧਾਨ ਸੁਖਦੇਵ ਗਰਗ ਨੇ ਐਸ. ਐਸ. ਪੀ. ਕਿਹਾ ਕਿ ਇਸ ਵਾਰ ਨਗਰ ਕੌਂਸਲ ਚੋਣਾਂ ਲਈ ਸਾਡੇ ਪਤਰਕਾਰ ਭਾਈਚਾਰੇ ’ਚੋਂ ਅਮਰਜੀਤ ਸਿੰਘ ਮਾਲਵਾ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ’ਚ ਉਤਰੇ ਹਨ, ਸਾਨੂੰ ਖਦਸ਼ਾ ਕਿ ਸ਼ਾਇਦ ਧਕੇਸ਼ਾਹੀ ਜਾਂ ਹੁਲੜਬਾਜ਼ੀ ਹੋ ਸਕਦੀ ਹੈ ਅਤੇ ਜਿਸ ਨੂੰ ਲੈ ਕੇ ਅਸੀ ਤੁਹਾਡੇ ਕੋਲ ਆਏ ਹਾਂ।
ਐਸ. ਐਸ. ਪੀ. ਨੇ ਸਮੁਚੇ ਪਤਰਕਾਰ ਭਾਈਚਾਰੇ ਨੂੰ ਯਕੀਨੀ ਦੁਆਇਆ ਕਿ ਕਿਸੇ ਵੀ ਵਾਰਡ ’ਚ ਧਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ ਅਤੇ ਚੋਣਾਂ ਨਿਰਪ ਢੰਗ ਨਾਲ ਹੋਣਗੀਆਂ। ਉਨ ਕਿਹਾ ਕਿ ਚੋਣਾਂ ’ਚ ਕਿਸੇ ਤਰਾਂ ਦੀ ਗੜਬੜੀ ਤੇ ਮਾਹੌਲ ਵਿਗਾੜਨ ਦੇ ਸੁਪਨੇ ਲੈਣ ਵਾਲਿਆਂ ਦੇ ਸੁਪਨੇ ਸਚ ਨਹੀਂ ਹੋਣ ਦਿਤੇ ਜਾਣਗੇ। ਓਨਾ ਕਿਹਾ ਕਿ ਇਹ ਚੋਣਾਂ ਆਸ-ਪਾਸ ਦੇ ਕਈ ਇਲਾਕਿਆਂ ’ਚ ਨਹੀਂ ਹੋ ਰਹੀਆਂ, ਅਜਿਹੇ ’ਚ ਬਾਹਰਲੇ ਇਲਾਕਿਆਂ ਤੋਂ ਸ਼ਰਾਰਤੀਆਂ ਦੀ ਗਤੀਵਿਧੀਆਂ ਵਧਣ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਅਜਿਹੇੇ ’ਚ ਜਨਤਾ ਜਦੋਂ ਵੀ ਆਪਣੇ ਇਲਾਕੇ ’ਚ ਕਿਸੇ ਬਾਹਰਲਿਆਂ ਨੂੰ ਘੁੰਮਦੇ ਦੇਖੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਓਨਾ ਕਿਹਾ ਕਿ ਪੁਲਿਸ ਦਾ ਕੰਮ ਅਮਨ ਸ਼ਾਂਤੀ ਬਹਾਲ ਅਤੇ ਗ਼ਲਤ ਅਨਸਰਾਂ ਖਿਲਾਫ਼ ਕਾਰਵਾਈ ਕਰਨਾ ਹੈ। ਇਸ ਮੌਕੇ ਪਤਰਕਾਰ ਅਮਰਜੀਤ ਸਿੰਘ ਮਾਲਵਾ, ਪਤਰਕਾਰ ਜੋਗਿੰਦਰ ਸਿੰਘ, ਪਤਰਕਾਰ ਓ. ਪੀ. ਭੰਡਾਰੀ, ਪਤਰਕਾਰ ਹਰਿੰਦਰ ਸਿੰਘ ਚਾਹਲ, ਪਤਰਕਾਰ ਚਰਨਜੀਤ ਸਿੰਘ ਸਰਨਾ, ਪਤਰਕਾਰ ਐਸ. ਕੇ. ਨਾਹਰ ਤੇ ਪਤਰਕਾਰ ਬੌਬੀ ਜੈਨ ਆਦਿ ਵੀ ਹਾਜ਼ਰ ਸਨ।