29 ਅਕਤੂਬਰ ਨੂੰ ਜ਼ਿਲ੍ਹਾ ਪਟਿਆਲਾ ਨੂੰ ਨੋ -ਫਲਾਇੰਗ ਜ਼ੋਨ ਐਲਾਨਿਆ
ਪਟਿਆਲਾ, 27 ਅਕਤੂਬਰ:
29 ਅਕਤੂਬਰ ਨੂੰ ਭਾਰਤ ਦੇ ਰਾਸ਼ਟਰਪਤੀ ਏਅਰ ਫੋਰਸ ਸਟੇਸ਼ਨ ਅੰਬਾਲਾ ਕੈਂਟ ਦਾ ਦੌਰਾ ਕਰਨਗੇ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 29 ਅਕਤੂਬਰ ਨੂੰ ਨੋ - ਫਲਾਇੰਗ ਜ਼ੋਨ ਘੋਸ਼ਿਤ ਕੀਤਾ ਹੈ।
ਇਸ ਤੋਂ ਇਲਾਵਾ ਜਿਲ੍ਹਾ ਪਟਿਆਲਾ ਵਿਚ 29 ਅਕਤੂਬਰ ਨੂੰ ਕੋਈ ਵੀ ਹੈਲੀਕਾਪਟਰ ਅਤੇ ਹੋਰ ਏਅਰ ਕਰਾਫਟ ਫਲਾਈ ਕਰਨ ਸਬੰਧੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਰਾਸ਼ਟਰਪਤੀ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 29 ਅਕਤੂਬਰ ਨੂੰ ਪਟਿਆਲਾ ਨੂੰ ਨੋ - ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਇਹ ਹੁਕਮ 29 ਅਕਤੂਬਰ ਤੱਕ ਲਾਗੂ ਰਹੇਗਾ।