ਫ਼ਰੈਂਡਜ਼ ਕਲੱਬ ਫ਼ਰੀਦਕੋਟ ਦੀ ਸਰਵਸੰਮਤੀ ਨਾਲ ਕੀਤੀ ਚੋਣ ’ਚ ਸੰਜੀਵ ਮੌਂਗਾ ਨੂੰ ਪ੍ਰਧਾਨ ਚੁਣਿਆ ਗਿਆ
ਯੁਗੇਸ਼ ਗਰਗ ਮੀਤ ਪ੍ਰਧਾਨ, ਸੁਭਾਸ਼ ਜਿੰਦਲ ਜਨਰਲ ਸਕੱਤਰ, ਵਿਜਿੰਦਰ ਵਿਨਾਇਕ ਕੈਸ਼ੀਅਰ ਅਤੇ ਗੁਰਵਿੰਦਰ ਧਨੋਆ ਪੀ.ਆਰ.ਓ ਬਣੇ
ਫ਼ਰੀਦਕੋਟ, 25 ਅਪ੍ਰੈੱਲ ( ਪਰਵਿੰਦਰ ਸਿੰਘ ਕੰਧਾਰੀ)-ਫ਼ਰੈਂਡਜ਼ ਕਲੱਬ, ਰੈੱਸਟ ਹਾਊਸ ਫ਼ਰੀਦਕੋਟ ਵੱਲੋਂ ਸਾਲ 2026-27 ਵਾਸਤੇ ਅੱਜ ਰੈੱਸਟ ਹਾਊਸ ਫ਼ਰੀਦਕੋਟ ਵਿਖੇ ਨਵੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਮੌਕੇ ਸਰਵਸੰਮਤੀ ਨਾਲ ਉੱਘੇ ਸਮਾਜ ਸੇਵੀ ਸੰਜੀਵ ਟਿੰਕੂ ਮੌਂਗਾ ਨੂੰ ਪ੍ਰਧਾਨ, ਯੁਗੇਸ਼ ਗਰਗ ਨੂੰ ਮੀਤ ਪ੍ਰਧਾਨ, ਸੁਭਾਸ਼ ਜਿੰਦਲ ਨੂੰ ਜਨਰਲ ਸਕੱਤਰ, ਵਿਜੇਂਦਜ ਵਿਨਾਇਕ ਨੂੰ ਖਜ਼ਾਨਚੀ ਅਤੇ ਗੁਰਵਿੰਦਰ ਸਿੰਘ ਧਨੋਆ ਨੂੰ ਪੀ.ਆਰ.ਓ.ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਵੱਡੀ ਗਿਣਤੀ ’ਚ ਹਾਜ਼ਰ ਮੈਂਬਰਾਂ ਨੇ ਨਵੇਂ ਚੁਣੇ ਅੁਹਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸੰਜੀਵ ਕੁਮਾਰ ਟਿੰਕੂ ਮੌਂਗਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਕਲੱਬ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਰੈੱਸਟ ਹਾਊਸ ਨੂੰ ਹੋਰ ਸਾਫ਼-ਸੁਥਰਾ ਬਣਾਉਣ ਵਾਸਤੇ ਆਉਂਦੇ ਦਿਨਾਂ ’ਚ ਯਤਨ ਕੀਤੇ ਜਾਣਗੇ। ਫ਼ਰੀਦਕੋਟ ’ਚ ਲੋੜਵੰਦ ਲੋਕਾਂ ਲਈ ਸੇਵਾ ਦੇ ਪ੍ਰੋਜੈਕਟ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲਾਗੂ ਕੀਤੇ ਜਾਣਗੇ। ਇਸ ਮੌਕੇ ਸੰਜੀਵ ਕੁਮਾਰ ਖੁਰਾਣਾ ਚੇਅਰਮੈਨ ਨੇ ਕਿਹਾ ਸਾਨੂੰ ਸਭ ਨੂੰ ਮਿਲ ਕੇ ਆਪਣੀ ਸਮਰੱਥਾ ਅਨੁਸਾਰ ਸੇਵਾ ਕਾਰਜ ਕਰਨ ਵਾਸਤੇ ਅੱਗੇ ਨਿਰੰਤਰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਨਵੀਂ ਚੁਣੀ ਟੀਮ ਨੂੰ ਗੌਰਾ ਮੌਂਗਾ, ਗੁਲਸ਼ਨ ਖੰਨਾ, ਕੇ.ਪੀ.ਸਿੰਘ ਸਰਾਂ, ਸੰਜੀਵ ਖੁਰਾਣਾ ਬੰਟੀ, ਇੰਜ.ਅਜੈ ਬਾਂਸਲ, ਅਨਿਲ ਛਾਬੜਾ, ਚੰਦਨ ਕੱਕੜ, ਦਰਸ਼ਨ ਲਾਲ ਚੁੱਘ, ਦਵਿੰਦਰ ਸਿੰਘ ਮਾਸਟਰ ਵਰਲਡ, ਦੀਪਕ ਕੁਮਾਰ ਦੀਪ, ਦੀਪਕ ਕੁਮਾਰ ਦੀਪਾ, ਗੁਰਚਰਨ ਸਿੰਘ ਗਿੱਲ, ਗੁਰਚਰਨ ਸਿੰਘ ਭੰਗੜਾ ਕੋਚ, ਹੈਪੀ ਠੇਕੇਦਾਰ, ਕੀਮਤੀ ਖੰਨਾ, ਕੋਮਲ ਨਾਗਪਾਲ, ਹਰਮਿੰਦਰ ਸਿੰਘ ਮਿੰਦਾ, ਪਵਨ ਮੌਂਗਾ, ਪ੍ਰੇਮ ਕਟਾਰੀਆ, ਤਰਸੇਮ ਕਟਾਰੀਆ, ਰਾਜੇਸ਼ ਕੁਮਾਰ ਸੇਠੀ, ਰਾਕੇਸ਼ ਮੌਂਗਾ, ਰਾਕੇਸ਼ ਸੱਚਦੇਵਾ, ਰਮੇਸ਼ ਗੇਰਾ, ਸਵਰਨ ਸਿੰਘ ਭੋਲਾ, ਸੁਧੀਰ ਛਾਬੜਾ, ਸੁਰਜੀਤਪਾਲ ਧਵਨ, ਯਸ਼ਪਾਲ ਚਾਵਲਾ,ਚੰਦਪਾਲੀ ਗਿਰੀ, ਰਜਨੀਸ਼ ਸ਼ਰਮਾ, ਰਮੇਸ਼ ਗੁਪਤਾ, ਰੌਸ਼ਨ ਟੱਕਰ, ਜਸਬੀਰ ਸਿੰਘ ਜੱਸੀ, ਯੁਗੇਸ਼ ਸੁਖੀਜਾ, ਡਾ.ਸੰਜੀਵ ਟਹਿਣਾ, ਰਾਜਿੰਦਰ ਕੁਮਾਰ ਅਗਰਵਾਲ, ਵਿਜੈ ਜੈਨ, ਯੋਗਾ ਟਰੇਨਰ ਚੰਦਰਭਾਨ ਨੇ ਵਧਾਈ ਦਿੱਤੀ।
Click to Follow Babushahi Facebook page →