ਸਿਆਸੀ ਧਮਾਕਾ: "ਗਦਾਰਾਂ ਦੀ ਕੁਰਸੀ ਜਾਣੀ ਤੈਅ!"- ਹਰਪਾਲ ਚੀਮਾ
ਚੰਡੀਗੜ੍ਹ 25 ਅਪ੍ਰੈਲ 2026: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦੇ ਬਿਆਨ ਨੇ ਸਿਆਸੀ ਗਲਿਆਰਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ।
ਚੀਮਾ ਨੇ ਕਿਹਾ ਕਿ ਰਜਿੰਦਰ ਗੁਪਤਾ (ਜੋ ਸਰਜਰੀ ਕਰਵਾ ਰਹੇ ਹਨ) ਅਤੇ ਸਵਾਤੀ ਮਾਲੀਵਾਲ ਦੇ ਦਸਤਖਤ ਨਕਲੀ ਹੋ ਸਕਦੇ ਹਨ। 2/3 ਬਹੁਮਤ ਦਿਖਾਉਣ ਲਈ ਭਾਜਪਾ ਨੇ ਹੇਰਾਫੇਰੀ ਕੀਤੀ ਹੈ। ਸੰਜੇ ਸਿੰਘ ਅਤੇ ਐਨ.ਡੀ. ਗੁਪਤਾ ਅੱਜ ਹੀ ਸਭਾਪਤੀ ਨੂੰ ਮਿਲ ਕੇ ਇਨ੍ਹਾਂ ਮੈਂਬਰਾਂ ਨੂੰ ਡਿਸਕੁਆਲੀਫਾਈ ਕਰਨ ਦੀ ਲਿਖਤੀ ਸ਼ਿਕਾਇਤ ਦੇਣਗੇ।
ਚੀਮਾ ਅਨੁਸਾਰ ਹਰਭਜਨ ਸਿੰਘ ਭੱਜੀ ਨੇ ਆਪਣੀ 'ਕਮੈਂਟਰੀ' ਬਚਾਉਣ ਲਈ ਪੰਜਾਬ ਨਾਲ ਗਦਾਰੀ ਕੀਤੀ ਹੈ। ਅਸ਼ੋਕ ਮਿੱਤਲ ਅਤੇ ਹੋਰਾਂ ਨੂੰ ਰੇਡਾਂ ਅਤੇ ਫੈਕਟਰੀਆਂ ਬੰਦ ਕਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਗਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ "16 ਮਹੀਨਿਆਂ ਬਾਅਦ ਇਨ੍ਹਾਂ ਨੂੰ (ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰਾਂ ਨੂੰ) ਪੰਜਾਬ ਵਿੱਚ ਕੋਈ ਰਿਕਸ਼ੇ 'ਤੇ ਵੀ ਨਹੀਂ ਬਿਠਾਏਗਾ।" ਜੇਕਰ ਉਪ-ਰਾਸ਼ਟਰਪਤੀ ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹਨ, ਤਾਂ ਇਨ੍ਹਾਂ ਸਾਰੇ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਅਤੇ 'ਆਪ' ਇਨ੍ਹਾਂ ਸੀਟਾਂ 'ਤੇ ਨਵੇਂ ਚਿਹਰੇ ਭੇਜੇਗੀ।
Click to Follow Babushahi Facebook page →