ਸਾਵਧਾਨ ਰਹੋ: ‘‘ਜਿਸ ਸਟਰੈਚਰ ਨੇ ਬਚਾਉਣੀ ਸੀ ਜਾਨ, ਉਹੀ ਬਣ ਗਿਆ ਮੌਤ ਦਾ ਸਾਮਾਨ’’
ਵਾਂਗਾਰੇਈ ਹਸਪਤਾਲ ਦੇ ਐਂਬੂਲੈਂਸ ਰੈਂਪ ’ਤੇ ਠੀਕ ਹੋਣ ਬਾਅਦ ਆਪਣੇ ਘਰ ਜਾਣ ਦੀ ਤਿਆਰੀ ਸੀ 83 ਸਾਲਾ ਮਾਤਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 27 ਜਨਵਰੀ 2026:-ਹਸਪਤਾਲ ਦੀ ਇੱਕ ਭੁੱਲ ਨੇ ਘਰ ਦੀ ਮੁਖੀ ਇਕ 83 ਸਾਲਾ ਮਹਿਲਾ ਦੀ ਜਾਨ ਲੈ ਲਈ ਅਤੇ ਇਹ ਗੱਲ ਹੋਈ ਕਿ ‘‘ਜਿਸ ਸਟਰੈਚਰ ਨੇ ਬਚਾਉਣੀ ਸੀ ਜਾਨ, ਉਹੀ ਬਣ ਗਿਆ ਮੌਤ ਦਾ ਸਾਮਾਨ’’ ਇਸ ਮੌਕੇ ਜੋ ਸਿਖਿਆ ਨਿਕਲ ਕੇ ਆਈ ਹੈ ਕਿ ਸਾਵਧਾਨ ਰਹੋ ਗਲਤੀ ਕਿਸੇ ਵੀ ਸਮੇਂ ਹੋ ਸਕਦੀ ਹੈ, ਆਪਣਿਆਂ ਦੀ ਸੁਰੱਖਿਆ ਲਈ ਹਮੇਸ਼ਾ ਸੁਚੇਤ ਰਹਿਣਾ ਹੀ ਇੱਕੋ-ਇੱਕ ਬਚਾਅ ਹੈ।
ਘਟਨਾ ਇਸ ਤਰ੍ਹਾਂ ਹੈ ਕਿ 83 ਸਾਲਾ ਮਾਰਗਰੇਟ ਬੈਟਨ ਵਾਂਗਾਰੇਈ ਹਸਪਤਾਲ ਨਿਊਜ਼ੀਲੈਂਡ ਤੋਂ ਠੀਕ ਹੋ ਕੇ ਘਰ ਜਾ ਰਹੀ ਸੀ। ਸੇਂਟ ਜੌਨ ਦੇ ਕਰਮਚਾਰੀ ਮਾਰਗਰੇਟ ਨੂੰ ਐਂਬੂਲੈਂਸ ਰੈਂਪ ਤੋਂ ਹੇਠਾਂ ਉਤਾਰ ਰਿਹਾ ਸੀ, ਤਾਂ ਸਟਰੈਚਰ ਦਾ ਸੰਤੁਲਨ ਵਿਗੜ ਗਿਆ। ਸਟਰੈਚਰ ਇੱਕ ਲੱਕੜ ਦੇ ਬੋਰਡ ਨਾਲ ਟਕਰਾ ਕੇ ਪਲਟ ਗਿਆ ਅਤੇ ਮਾਰਗਰੇਟ ਸਿੱਧੀ ਕੰਕਰੀਟ ਦੇ ਫਰਸ਼ ’ਤੇ ਜਾ ਡਿੱਗੀ। ਉਸ ਦੇ ਸਿਰ ’ਤੇ ਇੰਨੀ ਗੰਭੀਰ ਸੱਟ ਲੱਗੀ ਕਿ ਉਸੇ ਦਿਨ ਉਸ ਨੇ ਦਮ ਤੋੜ ਦਿੱਤਾ। ਉਹ ਇਲਾਜ ਕਰਵਾ ਕੇ ਠੀਕ ਹੋ ਚੁੱਕੀ ਸੀ ਅਤੇ ਆਪਣੇ ਘਰ ਜਾਣ ਦੀ ਤਿਆਰੀ ਵਿੱਚ ਸੀ ਅਤੇ ਇਸ ਅਣਗਹਿਲੀ ਦਾ ਸ਼ਿਕਾਰ ਹੋ ਗਈ। ਜਿਸ ਸਟਰੈਚਰ ਨੂੰ ਉਸਦੀ ਸੁਰੱਖਿਆ ਅਤੇ ਸਹੂਲਤ ਲਈ ਵਰਤਿਆ ਜਾਣਾ ਸੀ, ਉਹੀ ਉਸਦੀ ਮੌਤ ਦਾ ਕਾਰਨ ਬਣ ਗਿਆ।
ਜਾਂਚ ਵਿੱਚ ਪਾਇਆ ਗਿਆ ਕਿ ਸਟਰੈਚਰ ਚਲਾਉਣ ਲਈ ਦੋ ਲੋਕਾਂ ਦੀ ਲੋੜ ਸੀ, ਪਰ ਉੱਥੇ ਸਿਰਫ਼ ਇੱਕ ਹੀ ਕਰਮਚਾਰੀ ਮੌਜੂਦ ਸੀ। ਹਸਪਤਾਲ ਦਾ ਉਹ ਰੈਂਪ ਵੀ ਉਸ ਸਮੇਂ ਅਜਿਹੇ ਭਾਰੀ ਸਟਰੈਚਰਾਂ ਲਈ ਢੁਕਵਾਂ ਨਹੀਂ ਸੀ।
ਕੀ ਇਹ ਪਹਿਲੀ ਵਾਰ ਹੋਇਆ ਹੈ?
ਨਿਊਜ਼ੀਲੈਂਡ ਵਿੱਚ ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਸਿਸਟਮ ਦੀਆਂ ਕਮੀਆਂ ਕਾਰਨ ਮਰੀਜ਼ਾਂ ਨੂੰ ਆਪਣੀ ਜਾਨ ਗਵਾਉਣੀ ਪਈ:
ਗਲਤ ਦਵਾਈਆਂ ਦਾ ਸੇਵਨ: ਕਈ ਵਾਰ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਗਲਤ ਡੋਜ਼ ਦਿੱਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਮਰੀਜ਼ਾਂ ਦੀ ਹਾਲਤ ਵਿਗੜ ਗਈ।
ਸਰਜਰੀ ਦੌਰਾਨ ਲਾਪਰਵਾਹੀ: ਪਿਛਲੇ ਸਾਲਾਂ ਵਿੱਚ ਅਜਿਹੀਆਂ ਰਿਪੋਰਟਾਂ ਵੀ ਮਿਲੀਆਂ ਸਨ ਜਿੱਥੇ ਸਰਜਰੀ ਤੋਂ ਬਾਅਦ ਮਰੀਜ਼ ਦੇ ਸਰੀਰ ਦੇ ਅੰਦਰ ਹੀ ਸਰਜੀਕਲ ਸਮਾਨ ਦਾ ਅੰਦਰ ਰਹਿ ਜਾਣਾ।
ਸੰਚਾਰ ਦੀ ਕਮੀ (3ommunication 7aps): ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਮਰੀਜ਼ ਨੂੰ ਭੇਜਣ ਵੇਲੇ ਜਾਣਕਾਰੀ ਦੀ ਘਾਟ ਕਾਰਨ ਵੀ ਕਈ ਮੌਤਾਂ ਦਰਜ ਕੀਤੀਆਂ ਗਈਆਂ ਹਨ।