ਸਾਈ ਬਾਬਾ ਦਾ ਜਨਮ ਉਤਸਵ ਮਨਾਇਆ ਗਿਆ
ਰਮਨ ਬਹਲ ਨੇ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ 8 ਨਵੰਬਰ
ਡਾਕਟਰ ਵਰਿੰਦਰ ਮੋਹਨ ਅਤੇ ਡਾਕਟਰ ਤਕਦੀਰ ਦੇ ਪਰਿਵਾਰ ਵੱਲੋਂ ਸਾਈ ਬਾਬਾ ਦਾ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਵਿਸ਼ੇਸ਼ ਤੌਰ ਤੇ ਸ਼ਿਲਕਤ ਕੀਤੀ । ਇਸ ਮੌਕੇ ਭਜਨ ਸੰਧਿਆ ਕਰਵਾਈ ਗਈ ਜਿਸ ਵਿੱਚ ਸਾਈ ਭਗਤਾਂ ਵੱਲੋਂ ਗਾਏ ਗਏ ਸਾਈ ਭਜਨਾ ਦਾ ਸੰਗਤ ਨੇ ਖੂਬ ਆਨੰਦ ਮਾਣਿਆ । ਭਜਨ ਸੰਧਿਆ ਤੋਂ ਬਾਅਦ ਕੇਕ ਕੱਟ ਕੇ ਸਾਹੀ ਬਾਬਾ ਦਾ ਜਨਮਦਿਨ ਮਨਾਇਆ ਗਿਆ।
ਹਲਕਾ ਇੰਚਾਰਜ ਰਮਨ ਮਹਿਲ ਨੇ ਇਸ ਮੌਕੇ ਕਿਹਾ ਕਿ ਉਹ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਅੱਜ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰ ਰਹੇ ਹਨ।ਉਹਨਾਂ ਕਿਹਾ ਕਿ ਸਾਈ ਬਾਬਾ ਦਾ ਸਾਰਾ ਜੀਵਨ ਲੋਕਾਂ ਦੀ ਭਲਾਈ ਵਿੱਚ ਬੀਤਿਆ ਸੀ ਅਤੇ ਉਹਨਾਂ ਨੇ ਮਨੁਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਇਹੋ ਕਾਰਨ ਹੈ ਕਿ ਉਹਨਾਂ ਦੇ ਭਗਤ ਵੀ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਸੇਵਾ ਕਾਰਜ ਵੀ ਵੱਡੇ ਪੱਧਰ ਤੇ ਕਰ ਰਹੇ ਹਨ। ਸਾਨੂੰ ਅਜਿਹੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ
ਇਸ ਮੌਕੇ ਗੋਲਡਨ ਇੰਸਟੀਚਿਊਟ ਦੇ ਡਾਇਰੈਕਟਰ ਮੋਹਿਤ ਮਹਾਜਨ , ਗੁਰੂ ਨਾਨਕ ਦੇਵ ਰੀਜਨਲ ਕੈਂਪਸ ਦੇ ਡੀਨ ਰਿਸ਼ੀ ਰਾਜ
ਸਾਈ ਪਰਿਵਾਰ ਦੇ ਪ੍ਰਦੀਪ ਮਹਾਜਨ ,ਗਗਨ ਮਹਾਜਨ ,ਰਜੀਵ ਮਹਾਜਨ, ਪ੍ਰਿੰਸ, ਹਿਤੇਸ਼ ਮਹਾਜਨ ਆਦਿ ਵੀ ਮੌਜੂਦ ਸਨ