ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ
ਮਨਪ੍ਰੀਤ ਸਿੰਘ
ਰੂਪਨਗਰ 5 ਜੂਨ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਸੈਂਕੜੇ ਕੰਟਰੈਕਟਰ ਵਰਕਰਾਂ ਨੇ ਸ਼ਮੁਲਿਅਤ ਕੀਤੀ। ਇਹ ਅਰਥੀ ਪੰਜਾਬ ਸਰਕਾਰ ਅਤੇ ਪੀ ਐਸ ਪੀ ਸੀ ਐਲ ਮੈਨੇਜਮੈਂਟ ਦੀ ਫੁੱਕੀ ਗਈ। ਮਿਤੀ 24-04-2026 ਨੂੰ ਬਿੱਲੀ ਮੰਤਰੀ, ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੇ ਫੈਸਲੇ ਮੁਤਾਬਿਕ 05-06-2026 ਤਕ ਨੋਟਿਫਿਕੇਸਨ ਹੋਣੀ ਚਾਹੀਦੀ ਸੀ ਅਤੇ 15-06-2026 ਤੱਕ ਸਾਰੇ ਵਰਕਰ ਪੀ ਐਸ ਪੀ ਸੀ ਐਲ ਦੇ ਰੋਲ ਉਤੇ ਲੈਣਾ ਚਾਹੀਦੇ ਸਨ। ਰੈਲੀ ਦੌਰਾਨ ਬੁਲਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਕਤ ਮਿਥੇ ਸਮੇਂ ਮੁਤਾਬਿਕ ਕਾਰਵਾਈ ਨਾ ਕੀਤੀ ਗਈ ਤਾਂ 9-06-2026 ਤੋਂ ਪੁਰੇ ਪੰਜਾਬ ਦੇ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਸਟੋਰਾਂ ਅਤੇ ਪੀ ਐਸ ਪੀ ਸੀ ਐਲ ਦੇ ਜਿਥੇ ਵੀ ਠੇਕੇਦਾਰੀ ਸਿਸਟਮ ਚੱਲਦਾ ਹੈ ਦੇ ਸਾਰੇ ਕੰਟਰੈਕਟਰ ਵਰਕਰ ਆਪਣੇ ਆਪਣੇ ਦਫਤਰਾਂ ਅੱਗੇ ਧਰਨਾ
ਦੇਣਗੇ । 16-06-2026 ਤੋਂ ਉਕਤ ਆਉਟਸੋਰਸਡ ਕਾਮੇ ਪਰਿਵਾਰਾਂ ਅਤੇ ਬੱਚੀਆਂ ਸਮੇਤ ਪਟਿਆਲਾ ਹੈਡ ਆਫਿਸ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਗੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹਨਾਂ ਬੁਲਾਰਿਆ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ ਕਿਹਾ ਜੇਕਰ ਇਹ ਪਾਲਸੀ ਦਿੱਤੇ ਹੋਏ ਸਮੈ ਤੇ ਲਾਗੂ ਨਹੀ ਕੀਤੀ ਜਾਂਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇ ਗਾ ਇਸਦੀ ਜੁੰਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ ਬਲਵਿੰਦਰ ਸੈਣੀ ਸਸਕੌਰ, ਪਰਗਟ ਸਿੰਘ ਘਨੌਲੀ, ਜਸਕਰਨ ਸਿੰਘ, ਅਸ਼ਰਾ ਸ਼ਰਮਾ ਗੁਰਿੰਦਰ ਸਿੰਘ ਅਤੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਨੀਲੋਂ ਨੇ ਸੰਬੋਧਨ ਕੀਤਾ।
- Download Babushahi App
-
-