ਸ਼ਹੀਦ ਹੈਡ ਕਾਂਸਟੇਬਲ ਦਰਸ਼ਨ ਲਾਲ ਦਾ ਸ਼ਹੀਦੀ ਸਮਾਗਮ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 23 ਅਕਤੂਬਰ ਅੱਜ ਪੁਲਿਸ ਵਿਭਾਗ ਗੁਰਦਾਸਪੁਰ ਵੱਲੋਂ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਸਬੰਧੀ ਜੋ 21 ਅਕਤੂਬਰ ਤੋਂ 31 ਅਕਤੂਬਰ ਤੱਕ ਦਿਨ ਮਨਾਏ ਜਾ ਰਹੇ ਹਨ । ਉਸ ਤਹਿਤ ਹੈਡ ਕਾਂਸਟੇਬਲ ਦਰਸ਼ਨ ਲਾਲ ਸ਼ਹੀਦ ਦੇ ਪਰਿਵਾਰ ਨਾਲ ਉਹਨਾਂ ਦੇ ਸਕੂਲ ਗੋਤ ਪੋਖਰ ਵਿਖੇ ਸ਼ਹੀਦੀ ਸਮਾਗਮ ਸ਼ਹੀਦਾਂ ਨੂੰ ਸਲਾਮ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆਂ ਨਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸ਼ਹੀਦ ਦਰਸ਼ਨ ਲਾਲ ਦੇ ਜੀਵਨ ਉੱਪਰ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਇਸ ਮੌਕੇ ਸਕੂਲ ਸਟਾਫ ਤੇ ਐਸ ਆਈ ਅਮਨਦੀਪ ਕੌਰ, ਸ਼ਹੀਦ ਪਰਿਵਾਰ ਉਹਨਾਂ ਦੇ ਜੱਦੀ ਪਿੰਡ ਦੇ ਸਰਪੰਚ ਏ ਐਸ.ਆਈ ਅਮਨਦੀਪ ਸਿੰਘ, ਸ਼੍ਰੀ ਭਜਨ ਲਾਲ ਅਤੇ ਲਖਵਿੰਦਰ ਕੌਰ ਆਦਿ ਨੇ ਹਿੱਸਾ ਲਿਆ।