ਸਰਪੰਚ ਉੱਤੇ ਸਾਥੀਆਂ ਅਤੇ ਹਥਿਆਰਾਂ ਸਮੇਤ ਘਰ ਦੇ ਬਾਹਰ ਆ ਕੇ ਧਮਕਾਉਣ ਤੇ ਗਾਲਾਂ ਕੱਢਣ ਦਾ ਦੋਸ਼
ਸੀਸੀ ਟੀਵੀ ਆਈ ਸਾਹਮਣੇ ਵੀਡੀਓ ਹੋਈ ਵਾਇਰਲ, ਸਰਪੰਚ ਧਿਰ ਨੇ ਨਕਾਰੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ
ਪਿੰਡ ਬਖਸ਼ੀਵਾਲ ਵਿਖੇ ਟਰਾਂਸਫਾਰਮਰ ਦੀਆਂ ਤਾਰਾਂ ਪਾਉਣ ਦੀ ਤਕਰਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਰਪੰਚ ਉਪਰ ਸਾਥੀਆਂ ਅਤੇ ਤੇਜਧਾਰ ਹਥਿਆਰਾਂ ਸਮੇਤ ਘਰ ਦੇ ਬਾਹਰ ਆ ਕੇ ਗੰਦੀਆ ਗਾਲ ਕੱਢਣ ਅਤੇ ਧਮਕਾਉਣ ਦੇ ਦੋਸ਼ ਲੱਗੇ ਹਨ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਵਿਅਕਤੀ ਤੇਜਧਾਰ ਹਥਿਆਰਾਂ ਸਮੇਤ ਘਰ ਦੇ ਬਾਹਰ ਆ ਕੇ ਗੰਦੀਆਂ ਗਾਲਾਂ ਕੱਢਦੇ ਰਹੇ ਹਨ ਅਤੇ ਇੱਕ ਵਿਅਕਤੀ ਗੇਟ ਤੇ ਸੱਟਾਂ ਮਾਰਦਾ ਵੀ ਨਜ਼ਰ ਆ ਰਿਹਾ ਹੈ । ਉਥੇ ਹੀ ਘਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਜਦੋਂ ਪਿੰਡ ਵਾਲੀ ਸਾਈਡ ਤੇ ਗਿਆ ਤਾਂ ਉਸ ਦੀ ਕਾਰ ਤੇ ਵੀ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਉਥੋਂ ਨਿਕਲ ਆਇਆ ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਸੁਖਵਿੰਦਰ ਸਿੰਘ ਦੇ ਸਾਥੀ ਤੇ ਪਹਿਲ ਕਰਨ ਅਤੇ ਧਮਕੀਆਂ ਦੇਣ ਅਤੇ ਉਕਸਾਉਣ ਦੇ ਦੋਸ਼ ਲਗਾਏ ਹਨ ਅਤੇ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਦੀ ਰਿਕਾਰਡਿੰਗ ਵੀ ਉਹਨਾਂ ਕੋਲ ਹੈ।
ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਡੇਅਰੀ ਅਤੇ ਮਿਠਾਈ ਦਾ ਕੰਮ ਕਰਦਾ ਹੈ ਅਤੇ ਆਪਣੇ ਘਰ ਦੇ ਇੱਕ ਫੇਸ ਤੋਂ ਤਿੰਨ ਫੇਸ ਕਰਵਾਉਣਾ ਚਾਹੁੰਦਾ ਸੀ ਪਰ ਪਿੰਡ ਦਾ ਮੌਜੂਦਾ ਸਰਪੰਚ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਜਿਸ ਨੂੰ ਲੈ ਕੇ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਸਰਪੰਚ ਅਤੇ ਉਸਦੇ ਸਾਥੀਆਂ ਨੇ ਤੇਜਧਾਰ ਹਥਿਆਰਾਂ ਸਮੇਤ ਉਸਦੇ ਘਰ ਦੇ ਬਾਹਰ ਆ ਕੇ ਰਾਤ 10:30 ਵਜੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੰਦੀਆਂ ਗਾਲਾਂ ਕੱਢੀਆਂ । ਉਸਨੇ ਦੱਸਿਆ ਕਿ ਜਦੋਂ ਸਵੇਰੇ ਉਹ ਆਪਣੀ ਡੇਅਰੀ ਦੇ ਕੰਮ ਲਈ ਪਿੰਡ ਵੱਲ ਗਿਆ ਤਾਂ ਉਸ ਦੀ ਕਾਰ ਤੇ ਵੀ ਹਮਲਾ ਕਰ ਦਿੱਤਾ ਗਿਆ ਜਿੱਥੋਂ ਮਸਾ ਜਾਨ ਬਚਾ ਕੇ ਨਿਕਲਿਆ । ਉਸ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ ਪਰ ਪੁਲਿਸ ਨੇ ਮੌਜੂਦਾ ਸਰਪੰਚ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ । ਉਸਨੇ ਕਿਹਾ ਕਿ ਜੇਕਰ ਉਸਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਹਮਲਾਵਰਾਂ ਤੇ ਹੋਵੇਗੀ ।
ਬਾਈਟਸ_ਸੁਖਵਿੰਦਰ ਸਿੰਘ ਅਤੇ ਸਾਬਕਾ ਸਰਪੰਚ
ਦੂਜੇ ਪਾਸੇ ਦੂਜੀ ਧਿਰ ਦੇ ਜਗਦੀਪ ਸਿੰਘ ਅਤੇ ਸਰਪੰਚ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਦੇ ਇੱਕ ਸਾਥੀ ਵੱਲੋਂ ਰਾਤ ਨੂੰ ਸ਼ਰਾਬ ਪੀ ਕੇ ਉਹਨਾਂ ਨੂੰ ਧਮਕਾਇਆ ਅਤੇ ਉਕਸਾਇਆ ਗਿਆ ਸੀ। ਜਿਸ ਦੀ ਕਾਲ ਰਿਕਾਰਡਿੰਗ ਵੀ ਉਹਨਾਂ ਕੋਲ ਹੈ । ਸੁਖਵਿੰਦਰ ਸਿੰਘ ਧੱਕੇ ਨਾਲ ਉਹਨਾਂ ਦੇ ਘਰ ਦੇ ਅੱਗਿਓਂ ਤਾਰਾਂ ਕਢਵਾਉਣਾ ਚਾਹੁੰਦਾ ਹੈ ਜਿਸ ਨਾਲ ਉਹਨਾਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਉਹ ਜ਼ਬਰਦਸਤੀ ਉਸ ਨੂੰ ਅਜਿਹਾ ਨਹੀਂ ਕਰਨ ਦੇਣਗੇ । ਉਹਨਾਂ ਕਿਹਾ ਕਿ ਪਹਿਲਾਂ ਧਮਕੀਆਂ ਸੁਖਵਿੰਦਰ ਸਿੰਘ ਦੇ ਸਾਥੀ ਵੱਲੋਂ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਜਵਾਬ ਦਿੱਤਾ ਹੈ ਅਤੇ ਜੇਕਰ ਅੱਗੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦਾ ਜਵਾਬ ਦਿੰਦੇ ਰਹਿਣਗੇ ।
Click to Follow Babushahi Facebook page →