ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
ਫਰੀਦਕੋਟ 27 ਦਸੰਬਰ 2025 ( ਪਰਵਿੰਦਰ ਸਿੰਘ ਕੰਧਾਰੀ ) - ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੇਨ ਰੋਡ ਡੋਗਰ ਬਸਤੀ ਗਲੀ ਨੰਬਰ 2 ਵਿਖੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੌਰਾਨ ਆਉਂਦੇ ਜਾਂਦੇ ਵੱਡੀ ਗਿਣਤੀ ਵਿੱਚ ਰਾਹਗੀਰਾਂ ਨੇ ਦੁੱਧ ਦਾ ਲੰਗਰ ਛਕਿਆ। ਇਸ ਮੌਕੇ ਪਰਵਿੰਦਰ ਸਿੰਘ ਕੰਧਾਰੀ ਅਤੇ ਪ੍ਰਭਮੀਤ ਸਿੰਘ ਕੰਧਾਰੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ - ਛੋਟੇ ਚਾਰੇ ਸਾਹਿਬਜ਼ਾਦੇ, ਮਾਤਾ ਗੁਜ਼ਰ ਕੋਰ ਜੀ ਅਤੇ ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦੀਆਂ ਹੋਈਆਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਦਾ ਵੀ ਲੰਗਰ ਵਿੱਚ ਸਹਿਯੋਗ ਰਿਹਾ। ਇਸ ਮੌਕੇ ਗੋਬਿੰਦ ਰਾਮ, ਸਤੀਸ਼ ਗਿਰੀ, ਭੋਲਾ, ਅਵਤਾਰ ਸਿੰਘ ਸਿੱਧੂ ਆਦਿ ਹਾਜ਼ਰ ਸਨ।