← ਪਿਛੇ ਪਰਤੋ
ਲਾਰੰਸ ਬਿਸ਼ਨੋਈ ਇੰਟਰਵਿਊ ਮਾਮਲਾ: ਕਾਂਸਟੇਬਲ ਨੇ ਪੋਲੀਗ੍ਰਾਫ ਟੈਸਟ ਵਾਸਤੇ ਸਹਿਮਤੀ ਵਾਪਸ ਲਈ ਮੁਹਾਲੀ, 27 ਅਪ੍ਰੈਲ, 2025: ਲਾਰੰਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਕਾਂਸਟੇਬਲ ਸਿਮਰਨਜੀਤ ਸਿੰਘ ਨੇ ਪੋਲੀਗ੍ਰਾਫ ਟੈਸਟ ਵਾਸਤੇ ਦਿੱਤੀ ਸਹਿਮਤੀ ਵਾਪਸ ਲੈ ਲਈ ਹੈ। ਉਸ ਵੱਲੋਂ ਵਕੀਲ ਸੁਲਤਾਨ ਸਿੰਘ ਸੰਘਾ ਰਾਹੀਂ ਐਡੀਸ਼ਨਲ ਸੈਸ਼ਨਜ਼ ਜੱਜ ਟੀ ਪੀ ਐਸ ਰੰਧਾਵਾ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਲਤਾਨ ਸਿੰਘ ਸੰਘਾ ਨੇ ਅਦਾਲਤ ਨੂੰ ਦੱਸਿਆ ਕਿ ਪਹਿਲਾਂ ਜੋ ਸਹਿਮਤੀ ਪੋਲੀਗ੍ਰਾਫ ਟੈਸਟ ਵਾਸਤੇ ਦਿੱਤੀ ਸੀ, ਉਹ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਬਾਅ ਹੇਠ ਦਿੱਤੀ ਸੀ। ਹੇਠਲੀ ਅਦਾਲਤ ਵਿਚ ਸੁਣਵਾਈ ਵੇਲੇ ਏ ਡੀ ਜੀ ਪੀ ਰੈਂਕ ਦਾ ਅਧਿਕਾਰੀ ਵੀ ਹਾਜ਼ਰ ਸੀ। ਅਦਾਲਤ ਨੇ ਸੰਘਾ ਵੱਲੋਂ ਪੇਸ਼ ਕੀਤੀਆਂ ਦਲੀਲਾਂ ਸੁਣਨ ਤੋਂ ਬਾਅਦ ਸਿਮਰਨਜੀਤ ਸਿੰਘ ਦੇ ਪੋਲੀਗ੍ਰਾਫ ਟੈਸਟ ’ਤੇ ਰੋਕ ਲਗਾ ਦਿੱਤੀ ਹੈ ਤੇ ਮਾਮਲੇ ਦੀ ਸੁਣਵਾਈ 28 ਅਪ੍ਰੈਲ ’ਤੇ ਪਾ ਕੇ ਹੇਠਲੀ ਅਦਾਲਤ ਦਾ ਰਿਕਾਰਡ ਵੀ ਤਲਬ ਕਰ ਲਿਆ ਹੈ।
Total Responses : 7