ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਦੀ ਹੋਈ ਚੋਣ
ਡਾਕਟਰ ਹਰਪ੍ਰੀਤ ਸਿੰਘ ਖਾਲਸਾ ਬਲਾਕ ਪ੍ਰਧਾਨ ਅਤੇ ਡਾਕਟਰ ਅਮਰਜੀਤ ਸਿੰਘ ਭੁੱਚੋ ਮੰਡੀ ਚੇਅਰਮੈਨ ਬਣੇ
ਅਸ਼ੋਕ ਵਰਮਾ
ਭੁੱਚੋ ਮੰਡੀ, 10 ਮਈ 2026: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਭੁੱਚੋ ਮੰਡੀ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਹਰਪ੍ਰੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਡਾਕਟਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁਰਾਣੀ ਬਲਾਕ ਬਾਡੀ ਨੂੰ ਭੰਗ ਕੀਤਾ ਗਿਆ ਅਤੇ ਨਵੇਂ ਸਿਰਿਉਂ ਬਲਾਕ ਬਾਡੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਪੁਰਾਣੀ ਨੂੰ ਦੁਬਾਰਾ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਡਾਕਟਰ ਸਾਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡਾਕਟਰ ਸਾਥੀਆਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਪ੍ਰੇਰਿਆ।
ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਡਾਕਟਰ ਸਾਥੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਅਤੇ ਤਜਰਬੇ ਦੇ ਆਧਾਰ ਤੇ ਡਾਕਟਰ ਸਾਥੀਆਂ ਨੂੰ ਰਜਿਸਟਰਡ ਕੀਤਾ ਜਾਵੇ। ਇਸ ਮੌਕੇ ਚੇਅਰਮੈਨ ਡਾਕਟਰ ਅਮਰਜੀਤ ਸਿੰਘ ਭੁੱਚੋ ਮੰਡੀ,ਆਰਗੇਨਾਈਜ਼ਿੰਗ ਡਾਕਟਰ ਹਰਬੰਸ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਸਵਰਨ ਸਿੰਘ ਭਗਤਾ, ਡਾਕਟਰ ਜਗਜੀਤ ਸਿੰਘ ਭਗਤਾ ਪ੍ਰੈਸ ਸਕੱਤਰ,ਜਨਰਲ ਸਕੱਤਰ ਡਾਕਟਰ ਕੁਲਦੀਪ ਸਿੰਘ ,ਕੈਸ਼ੀਅਰ ਡਾਕਟਰ ਦਰਸ਼ਨ ਕੁਮਾਰ, ਡਾਕਟਰ ਅਵਤਾਰ ਸਿੰਘ, ਡਾਕਟਰ ਰਾਜਵੀਰ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਸਿਕੰਦਰ ਸਿੰਘ, ਡਾਕਟਰ ਰਵਿੰਦਰ ਸਿੰਘ, ਡਾਕਟਰ ਬਲਵੀਰ ਸਿੰਘ ,ਡਾਕਟਰ ਮਨਪ੍ਰੀਤ ਸਿੰਘ ਆਦਿ ਚੁਣੇ ਗਏ। ਇਸ ਮੌਕੇ ਚੁਣੀ ਗਈ ਬਾਡੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਐਸੋਸੀਏਸ਼ਨ ਦੀ ਬੇਹਤਰੀ ਲਈ ਸਿਰਤੋੜ ਯਤਨ ਕਰਨਗੇ।
- Download Babushahi App
-
-