ਮਾਨਸਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦੀ ਨੀਹ ਰੱਖੀ
ਅਸ਼ੋਕ ਵਰਮਾ
ਮਾਨਸਾ, 15 ਅਕਤੂਬਰ 2025 :ਮਾਨਸਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਵਿੱਚ ਗੁਰੂਦੁਆਰਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਨਵੀ ਇਮਾਰਤ ਦੀ ਉਸਾਰੀ ਲਈ ਨੀਂਹ ਇੱਟ ਰੱਖੀ ਗਈ। ਇਸ ਸੇਵਾ ਕਾਰਜ ਨੂੰ ਪੁਰਾ ਕਰਨ ਵਿੱਚ ਬਾਬਾ ਕਾਕਾ ਸਿੰਘ ਗੁਰੂਦੁਆਰਾ ਸ੍ਰੀ ਮਸਤੂਆਣਾ ਸਾਹਿਬ ਸਰਪ੍ਰਸਤ ਤਲਵੰਡੀ ਸਾਬੋ ਅਤੇ ਆਲੇ—ਦੁਆਲੇ ਦੀਆਂ ਸਰਪ੍ਰਸਤ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ। ਹੋਰ ਜਾਣਕਾਰੀ ਦਿੰਦਿਆ ਐਡਵੋਕੇਟ ਜਸਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਗੁਰੂਘਰ ਪ੍ਰਤੀ ਅਪਾਹ ਸ਼ਰਧਾ ਤੇ ਪਿਆਰ ਹੈ।ਪਿੰਡ ਦੇ ਲੋਕ ਬਹੁਤ ਉਤਸ਼ਾਹ ਨਾਲ ਸੇਵਾ ਕਰਦੇ ਹਨ। ਇਸ ਮੌਕੇ ਤੇ ਬਾਬਾ ਸੂਰਜ ਸਿੰਘ, ਬਾਬਾ ਗਮਦੂਰ ਦਾਸ ,ਭਾਈ ਨਿਰਵੈਰ ਸਿੰਘ ਖਾਲਸਾ , ਲੱਕੀ ਕੈਨੇਡਾ ਵਾਲੇ ਵੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ 2 ਤੋਂ 3 ਸਾਲ ਦਾ ਸਮਾਂ ਲੱਗਣ ਦਾ ਅਨੁਮਾਨ ਲਗਾਇਆ ਤੇ ਸਵਾ ਤੋਂ ਡੇਢ਼ ਕਰੋੜ ਦੀ ਲਾਗਤ ਨਾਲ ਸ਼ਾਨਦਾਰ ਇਮਾਰਤ ਬਣ ਕੇ ਤਿਆਰ ਹੋਵੇਗੀ।ਇਸ ਤੋਂ ਪਹਿਲਾਂ ਵਾਲੀ ਬਿਲਡਿੰਗ ਛੋਟੀ ਤੇ ਪੁਰਾਣੀ ਹੋਣ ਕਰਕੇ ਵੱਡੀ ਇਮਾਰਤ ਬਣਾਉਣ ਦਾ ਫੈਸਲਾ ਲਿਆ ਗਿਆ ਹੈ।