ਪੰਜਾਬ ਵਿੱਚ ਜਾਸੂਸੀ-ਅੱਤਵਾਦੀ ਨੈੱਟਵਰਕ ਦਾ ਖੁਲਾਸਾ: ਯੂਟਿਊਬਰ ਜਸਬੀਰ ਸਿੰਘ ਰਡਾਰ 'ਤੇ
ਮੋਹਾਲੀ: ਪੰਜਾਬ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC), ਮੋਹਾਲੀ ਨੇ ਰੂਪਨਗਰ ਦੇ ਪਿੰਡ ਮਹਿਲਨ ਦੇ ਨਿਵਾਸੀ ਅਤੇ "ਜਾਨ ਮਹਿਲ" ਨਾਂਅ ਦੇ YouTube ਚੈਨਲ ਚਲਾਉਣ ਵਾਲੇ ਜਸਬੀਰ ਸਿੰਘ ਨਾਲ ਜੁੜੇ ਇੱਕ ਵੱਡੇ ਜਾਸੂਸੀ ਅਤੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਜਸਬੀਰ ਸਿੱਧਾ ਪੀਓਆਈ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਸੰਪਰਕ ਵਿੱਚ ਸੀ, ਜੋ ਕਿ ਪਾਕਿਸਤਾਨ-ਸੰਰਥਿਤ ਜਾਸੂਸੀ ਗਿਰੋਹ ਦਾ ਹਿੱਸਾ ਹੈ।
ਜਸਬੀਰ ਸਿੰਘ ਨੇ ਹਰਿਆਣਵੀ ਯੂਟਿਊਬਰ ਜੋਤੀ ਮਲਹੋਤਰਾ ਨਾਲ ਵੀ ਸੰਪਰਕ ਰੱਖਿਆ ਹੋਇਆ ਸੀ, ਜੋ ਪਹਿਲਾਂ ਹੀ ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਇਲਾਵਾ, ਜਸਬੀਰ ਨੇ ਪਾਕਿਸਤਾਨੀ ਨਾਗਰਿਕ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸੰਪਰਕ ਬਣਾਇਆ, ਜੋ ਕਿ ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਨਿਯੁਕਤ ਸੀ ਪਰ ਹੁਣ ਕੱਢਿਆ ਜਾ ਚੁੱਕਾ ਹੈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਸਬੀਰ ਸਿੰਘ 2020, 2021 ਅਤੇ 2024 ਵਿੱਚ ਤਿੰਨ ਵਾਰ ਪਾਕਿਸਤਾਨ ਗਿਆ।
SSOC ਮੋਹਾਲੀ ਨੇ ਇਸ ਸਬੰਧ ਵਿੱਚ ਐਫਆਈਆਰ ਦਰਜ ਕਰ ਲੈਣ ਦੀ ਪੁਸ਼ਟੀ ਕੀਤੀ ਹੈ ਅਤੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਲਈ ਜਾਂਚ ਜਾਰੀ ਹੈ।