ਪਤਨੀ ਬੱਚਿਆਂ ਸਣੇ ਪਤੀ ਨੂੰ ਛੱਡ ਭੱਜੀ ਪ੍ਰੇਮੀ ਨਾਲ, ਹੁਣ ਆਇਆ ਮਾਮਲੇ ਨਵਾਂ ਮੋੜ
ਜਲੰਧਰ : ਜਲੰਧਰ ਵਿੱਚ 2 ਮਹੀਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਪ੍ਰੇਮੀ ਨਾਲ ਭੱਜੀ ਇੱਕ ਔਰਤ ਅਚਾਨਕ ਆਪਣੇ ਪੇਕੇ ਘਰ ਵਾਪਸ ਆ ਗਈ। ਔਰਤ ਦੇ ਵਾਪਸ ਆਉਣ ਦੀ ਸੂਚਨਾ ਮਿਲਣ 'ਤੇ ਪਤੀ ਨੇ ਥਾਣੇ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੋਵੇਂ ਪਤੀ-ਪਤਨੀ ਥਾਣਾ ਨੰਬਰ 7 ਵਿਖੇ ਆਹਮੋ-ਸਾਹਮਣੇ ਹੋਏ, ਜਿੱਥੇ ਹੰਗਾਮਾ ਹੋ ਗਿਆ।
ਪਤੀ ਨੇ ਦੱਸਿਆ ਕਿ ਉਹ ਗੜ੍ਹਾ ਰੋਡ 'ਤੇ ਪਰੌਂਠੇ ਤੇ ਚਾਹ ਦੀ ਦੁਕਾਨ ਚਲਾਉਂਦਾ ਹੈ। ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਦੁਕਾਨ 'ਤੇ ਆਉਣ ਲੱਗ ਪਿਆ, ਜੋ ਪਤਨੀ ਨਾਲ ਗੱਲਾਂ ਕਰਦਾ ਸੀ।
2 ਮਹੀਨੇ ਪਹਿਲਾਂ ਪਤਨੀ ਦੋ ਬੱਚਿਆਂ ਨੂੰ ਲੈ ਕੇ ਉਸ ਨੌਜਵਾਨ ਨਾਲ ਭੱਜ ਗਈ ਸੀ। ਪਤੀ ਨੇ ਕਾਫੀ ਲੱਭਿਆ ਪਰ ਕੋਈ ਪਤਾ ਨਾ ਲੱਗਿਆ।
ਹੁਣ ਔਰਤ ਅਚਾਨਕ ਵਾਪਸ ਆ ਗਈ। ਥਾਣੇ 'ਚ ਪੁਲਿਸ ਨੇ ਦੋਵੇਂ ਧਿਰਾਂ ਨੂੰ ਬੁਲਾਇਆ, ਪਰ ਔਰਤ ਦੇ ਘਰੋਂ ਕੋਈ ਨਹੀਂ ਆਇਆ, ਜਦਕਿ ਪ੍ਰੇਮੀ ਦੇ ਪਰਿਵਾਰਕ ਮੈਂਬਰ ਪਹੁੰਚ ਗਏ।
ਔਰਤ ਦਾ ਦੋਸ਼ ਹੈ ਕਿ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ, ਇਸ ਲਈ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ। ਪਤੀ ਨੇ ਪਤਨੀ ਨੂੰ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ, ਪਰ ਬੱਚਿਆਂ ਦੀ ਹਵਾਲਗੀ ਦੀ ਮੰਗ ਕੀਤੀ।
ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਦੋਵੇਂ ਇਕ-ਦੂਜੇ ਨਾਲ ਰਹਿਣਾ ਨਹੀਂ ਚਾਹੁੰਦੇ। ਪੁਲਿਸ ਨੇ ਕਿਹਾ ਕਿ ਪਰਿਵਾਰਾਂ ਨੂੰ ਮਿਲ ਕੇ ਫੈਸਲਾ ਕਰਨਾ ਹੋਵੇਗਾ, ਨਹੀਂ ਤਾਂ ਲਾਅ ਐਂਡ ਆਰਡਰ ਦੀ ਉਲੰਘਣਾ ਹੋਣ 'ਤੇ ਕਾਨੂੰਨੀ ਕਾਰਵਾਈ ਹੋਵੇਗੀ।