ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ 78ਵੇਂ ਸਲਾਨਾ ਨਿਰੰਕਾਰੀ ਸਮਾਗਮ ਦੀਆਂ ਤਿਆਰੀਆਂ ਜਾਰੀ
ਅਸ਼ੋਕ ਵਰਮਾ
ਬਠਿੰਡਾ,15 ਅਕਤੂਬਰ, 2025:ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜੋਨਲ ਇੰਚਾਰਜ ਸ੍ਰੀ ਐਸ ਪੀ ਦੁੱਗਲ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਿਰੰਕਾਰੀ ਮਿਸ਼ਨ ਦਾ 78ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਇਸ ਸਾਲ 31 ਅਕਤੂਬਰ ਤੋਂ 3 ਨਵੰਬਰ, 2025 ਤੱਕ ਹਰਿਆਣਾ ਦੇ ਸਮਾਲਖਾ ਸਥਿਤ ਸੰਤ ਨਿਰੰਕਾਰੀ ਅਧਿਆਤਮਿਕ ਸਥੱਲ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਅਧਿਆਤਮਿਕ ਤਿਉਹਾਰ ਦੀਆਂ ਤਿਆਰੀਆਂ ਪੂਰੀ ਸ਼ਰਧਾ, ਸਮਰਪਣ ਅਤੇ ਨਿਰਸਵਾਰਥਤਾ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਹਰ ਕੋਨੇ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੱਖਾਂ ਸ਼ਰਧਾਲੂ ਇਸ ਸੰਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ। ਉਨ੍ਹਾਂ ਦੇ ਸਵਾਗਤ ਅਤੇ ਸਹੂਲਤਾਂ ਲਈ ਸਾਰੇ ਜ਼ਰੂਰੀ ਪ੍ਰਬੰਧ ਬਹੁਤ ਧਿਆਨ ਨਾਲ ਕੀਤੇ ਜਾ ਰਹੇ ਹਨ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹਵਾਈ ਅੱਡਿਆਂ 'ਤੇ ਨਿਰੰਕਾਰੀ ਸੇਵਾਦਲ ਦੇੱ ਅਨੁਸ਼ਾਸਿਤ, ਵਲੰਟੀਅਰ, ਆਪਣੀ ਨੀਲੀ ਅਤੇ ਖਾਕੀ ਵਰਦੀ ਵਿੱਚ, ਸ਼ਰਧਾਲੂਆਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਨਿਰਧਾਰਤ ਨਿਵਾਸ ਸਥਾਨਾਂ 'ਤੇ ਸਤਿਕਾਰ ਨਾਲ ਲਿਜਾਣ ਲਈ ਨਿਰੰਤਰ ਤਿਆਰ ਰਹਿਣਗੇ।