ਦੋ ਲੜਕੀਆਂ ਤੇ ਇੱਕ ਲੜਕੇ ਦਾ ਕੈਂਸਰ ਨਾਲ ਪੀੜਤ ਪਿਓ ਸਾਲ ਭਰ ਤੋਂ ਪਿਆ ਮੰਜੇ ਤੇ
ਪਰਿਵਾਰ ਨੇ ਸਭ ਕੁਝ ਵੇਚ ਵਾਚ ਕੇ ਲਾ ਦਿੱਤਾ ਇਲਾਜ ਤੇ ਹੁਣ ਰੋ ਰੋ ਕੇ ਮਦਦ ਦੀ ਲਗਾ ਰਹੇ ਗੁਹਾਰ
ਸੰਪਰਕ _8286933027
ਰੋਹਿਤ ਗੁਪਤਾ
ਗੁਰਦਾਸਪੁਰ , 27 ਜਨਵਰੀ 2026 :
ਧਿਆਨਪੁਰ ਦਾ ਰਹਿਣ ਵਾਲਾ 40 ਵਰਿਆਂ ਦਾ ਸੰਦੀਪ ਕੈਂਸਰ ਨਾਲ ਇੱਕ ਸਾਲ ਤੋਂ ਮੰਜੇ ਤੇ ਪਿਆ ਹੈ । ਜਦੋਂ ਠੀਕ ਸੀ ਗੋਲਗੱਪੇ ਦੀ ਰੇਹੜੀ ਲਗਾ ਕੇ ਆਪਣੇ ਦੋ ਧੀਆਂ, ਇੱਕ ਪੁੱਤਰ, ਪਤਨੀ ਅਤੇ ਬਜ਼ੁਰਗ ਮਾਂ ਪਿਓ ਵਾਲੇ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਅਚਾਨਕ ਸਰੀਰ ਨੂੰ ਬਿਮਾਰੀ ਨੇ ਘੇਰ ਲਿਆ । ਹੌਲੀ ਹੌਲੀ ਕਰਕੇ ਬਿਮਾਰੀ ਨੇ ਕੈਂਸਰ ਦਾ ਰੂਪ ਧਾਰਨ ਕਰ ਲਿਆ ਤੇ ਸੰਦੀਪ ਦੇ ਸ਼ਰੀਰ ਨੇ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੱਤਾ । ਜੋ ਕੁਝ ਜਮਾ ਪੂੰਜੀ ਸੀ ਉਹ ਵੀ ਇਲਾਜ ਤੇ ਖਰਚ ਹੋ ਗਈ। ਹੁਣ ਬਜ਼ੁਰਗ ਬਾਪ ਨੂੰ ਘਰ ਦੀ ਰੋਜੀ ਰੋਟੀ ਲਈ ਦਿਹਾੜੀਆਂ ਲਗਾਉਣੀਆਂ ਪੈ ਰਹੀਆਂ ਹਨ ਤੇ ਬਜ਼ੁਰਗ ਮਾਤਾ ਆਪਣੇ ਪੁੱਤਰ ਨੂੰ ਮੰਜੇ ਤੇ ਪਿਆ ਤੜਫਦੇ ਦੇਖਦੀ ਕਿਸੇ ਫਰਿਸ਼ਤੇ ਦਾ ਇੰਤਜ਼ਾਰ ਕਰ ਰਹੀ ਹੈ ਜੋ ਆਏ ਤੇ ਉਸਦੇ ਬੇਟੇ ਦਾ ਇਲਾਜ ਕਰਵਾ ਦੇਵੇ ਤਾਂ ਜੋ ਉਸਦਾ ਬੇਟਾ ਫਿਰ ਤੋਂ ਚਲਣ ਫਿਰਨ ਦੇ ਕਾਬਲ ਹੋ ਸਕੇ ਅਤੇ ਫਿਰ ਤੋਂ ਆਪਣਾ ਪਰਿਵਾਰ ਪਾਲ ਸਕੇ ।