ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਕਰਵਾਇਆ ਦਿਲਜੀਤ ਸਿੰਘ ਬੇਦੀ ਅੰਤਿਮ ਅਰਦਾਸ ਸ਼ਰਧਾਜਲੀ ਸਮਾਗਮ
-ਸਿੰਘ ਸਾਹਿਬ ਵੱਡਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਵੱਖ ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ
-ਦਿਲਜੀਤ ਸਿੰਘ ਬੇਦੀ ਨੇ ਆਪਣੀਆਂ ਲਿਖਤਾਂ ਰਾਹੀਂ ਬੁੱਢਾ ਦਲ ਲਈ ਕੀਤੇ ਵਡਮੁੱਲੇ ਕਾਰਜ ਜਿਨਾਂ ਦਾ ਵਿਛੋੜਾ
ਅਕਿਹ ਅਤੇ ਅਸਹਿ : ਸਿੰਘ ਸਾਹਿਬ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ 8 ਸਤੰਬਰ 2025- ਉੱਘੇ ਸਿੱਖ ਚਿੰਤਕ, ਲੇਖਕ ਤੇ ਸਾਹਿਤਕਾਰ ਸਰਦਾਰ ਦਿਲਜੀਤ ਸਿੰਘ ਬੇਦੀ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਧਾਰਮਿਕ ਸਮਾਗਮ ਅੱਜ ਗੁਰਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਜੀ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਨਾਮ ਸਿਮਰਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਵੀ ਚਲਿਆ। ਅੰਤਿਮ ਅਰਦਾਸ ਸਮਾਗਮ ਦੌਰਾਨ ਵੱਖ ਵੱਖ ਧਾਰਮਿਕ,ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਸੰਤ ਮਹਾਂਪੁਰਸ਼, ਨਿਹੰਗ ਜਥੇਬੰਦੀਆਂ ਦੇ ਮੁਖੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮ ਸਾਹਿਬਾਨ ਆਦਿ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਅਰਦਾਸ ਉਪਰੰਤ ਸਿੰਘ ਸਾਹਿਬ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਹੋਰਾਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਬੁੱਢਾ ਦਲ ਦੇ ਸਕੱਤਰ ਰਹੇ ਦਿਲਜੀਤ ਸਿੰਘ ਬੇਦੀ ਹੋਰਾਂ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਉਥੇ ਹੀ ਉਹਨਾਂ ਨੇ ਇਹ ਕਿਹਾ ਕਿ ਜਿੱਥੇ ਪਰਿਵਾਰ ਵੱਡਾ ਘਾਟਾ ਪਿਆ ਉੱਥੇ ਹੀ ਪੰਥ ਦੀ ਨੁਮਾਇੰਦਾ ਜਥੇਬੰਦੀ ਬੁੱਢਾ ਦਲ ਨੂੰ ਹਮੇਸ਼ਾ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਹੁੰਦੀ ਰਹੇਗੀ ਕਿ ਸਰਦਾਰ ਦਲਜੀਤ ਸਿੰਘ ਬੇਦੀ ਦਾ ਸਦੀਵੀ ਵਿਛੋੜਾ ਅਕਿਹ ਤੇ ਅਸਿਹ ਹੈ। ਉਹਨਾਂ ਕਿਹਾ ਕਿ ਅੱਜ ਵੀ ਇੰਜ ਮਹਿਸੂਸ ਹੋ ਰਿਹਾ ਹੈ ਕਿ ਦਲਜੀਤ ਸਿੰਘ ਬੇਦੀ ਆਪਣੀਆਂ ਅਮੁਲਵਾਨ ਰਚਨਾਵਾਂ, ਲੇਖ ਅਤੇ ਬੁੱਢਾ ਦਲ ਨਾਲ ਸੰਬੰਧਿਤ ਇਤਿਹਾਸਿਕ ਜਾਣਕਾਰੀਆਂ ਨੂੰ ਕਲਮਬੰਧ ਕਰ ਰਿਹਾ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬੁੱਢਾ ਦਲ ਕੌਮ ਦੀ ਪੰਥਕਨੁਮਾ ਜਮਾਤ ਹੈ,ਜਿਸ ਦੇ ਵਡਮੁੱਲਾ ਖ਼ਜਾਨੇ ਨੂੰ ਵੀ ਸਾਂਭਣ ਦਾ ਕੰਮ ਵੀ ਦਿਲਜੀਤ ਸਿੰਘ ਬੇਦੀ ਹੋਰਾਂ ਨੇ ਕੀਤਾ ਅਜਿਹੇ ਕਾਰਜ ਉਹਨਾਂ ਦੇ ਹਿੱਸੇ ਇਸ ਕਰਕੇ ਆਏ ਹਨ ਕਿਉਂਕਿ ਉਹਨਾਂ ਦੀ ਦੂਰਅਦੇਸ਼ੀ ਸੋਚ ਅਤੇ ਪੰਥਪ੍ਰਸਤੀ ਨੇ ਸਾਰਿਆਂ ਦਾ ਹੀ ਧਿਆਨ ਕੇਂਦਰਿਤ ਕੀਤਾ ਪੰਥਕ ਸਫਾਂ ਵਿੱਚ ਲੇਖਕ ਅਤੇ ਸਾਹਿਤਕਾਰਾਂ ਵਿੱਚ ਵੀ ਉਹਨਾਂ ਨੇ ਆਪਣੀ ਵਿਲੱਖਣ ਪਹਿਚਾਣ ਬਣਾਈ ਅਤੇ ਵਡਮੁੱਲੇ ਕਾਰਜ ਕਰਦਿਆਂ ਉਹਨਾਂ ਨੇ ਬੁੱਢਾ ਦਲ ਲਈ ਵੀ ਮਹਾਨਕਾਰਜਾਂ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ। ਉਹਨਾਂ ਦਾ ਸਦੀਵੀ ਵਿਛੋੜਾ ਵੱਡਾ ਘਾਟਾ ਹੈ ਉਹਨਾਂ ਦੀਆਂ ਰਚਨਾਵਾਂ ਤੇ ਲਿਖਤਾਂ ਹਮੇਸ਼ਾ ਹੀ ਵੱਡਾ ਦਲ ਲਈ ਪ੍ਰੇਰਣਾ ਅਤੇ ਮਾਰਗ ਦਰਸ਼ਨ ਬਾਣੀਆ ਰਹਿਣਗੀਆਂ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਨਿਜੀ ਸਹਾਇਕ ਸਰਦਾਰ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ ਹੋਰਾਂ ਨੇ ਵੀ ਐਡਵੋਕੇਟ ਧਾਮੀ ਹੋਰਾਂ ਵੱਲੋਂ ਭੇਜੇ ਸੋਗ ਸਨੇਹ ਨੂੰ ਪੜਿਆ ਅਤੇ ਸਰਦਾਰ ਦਲਜੀਤ ਸਿੰਘ ਬੇਦੀ ਹੋਰਾਂ ਦੇ ਸਦੀਵੀ ਵਿਛੋੜੇ ਨੂੰ ਵੱਡਾ ਘਾਟਾ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਸਰਦਾਰ ਦਿਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਪਬਲੀਸਿਟੀ ਸਕੱਤਰ ਵਜੋਂ ਅਹਿਮ ਕਾਰਜ ਕੀਤੇ ਜੋ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਉਹਨਾਂ ਕਿਹਾ ਕਿ ਦਿਲਜੀਤ ਸਿੰਘ ਬੇਦੀ ਹੋਰਾਂ ਨੇ ਆਪਣੀਆਂ ਵਡਮੁੱਲੀਆਂ ਰਚਨਾਵਾਂ ਦੇ ਨਾਲ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਵੀ ਨਾਮ ਉੱਚਾ ਕੀਤਾ ਜਿਨਾਂ ਦੀ ਕਾਟ ਹਮੇਸ਼ਾ ਸੰਸਥਾ ਅੰਦਰ ਮਹਿਸੂਸ ਹੁੰਦੀ ਰਹੇਗੀ।