ਅਵਤਾਰ ਸਿੰਘ ਕਲੇਰ ਟੀ.ਐਸ.ਯੂ. ਦੇ ਮੈਗਜ਼ੀਨ 'ਬਿਜਲੀ ਕਾਮਾਂ' ਦੇ ਕੈਸ਼ੀਅਰ ਨਿਯੁਕਤ
ਜੱਥੇਬੰਦਕ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ-ਕਲੇਰ
ਦੀਪਕ ਜੈਨ
ਜਗਰਾਉਂ, 26 ਅਪ੍ਰੈਲ 2026- ਬਿਜਲੀ ਮੁਲਾਜ਼ਮਾਂ ਦੀ ਜੁਝਾਰੂ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਟੀ.ਐਸ.ਯੂ.ਮੰਡਲ ਜਗਰਾਉਂ ਦੇ ਪ੍ਰਧਾਨ ਅਵਾਤਰ ਸਿੰਘ ਕਲੇਰ ਨੂੰ ਜੱਥੇਬੰਦੀ ਦੇ ਮਾਸਿਕ ਮੈਗਜ਼ੀਨ 'ਬਿਜਲੀ ਕਾਮਾਂ' ਦਾ ਕੈਸ਼ੀਅਰ ਨਿਯੁੱਕਤ ਕੀਤਾ ਗਿਆ ਹੈ। ਪ੍ਰਧਾਨ ਅਵਤਾਰ ਸਿੰਘ ਕਲੇਰ ਦੀ ਨਿਯੁੱਕਤੀ ਨਾਲ ਬਿਜਲੀ ਮੁਲਾਜ਼ਮਾਂ ਵੱਲੋਂ ਭਾਰੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਬਿਜਲੀ ਮੁਲਾਜ਼ਮਾਂ ਨੇ ਸਬਅਰਬਨ ਉਪ ਮੰਡਲ ਜਗਰਾਉਂ ਵਿਖੇ ਇਕੱਠੇ ਹੋਕੇ ਅਵਤਾਰ ਸਿੰਘ ਕਲੇਰ ਦਾ ਫੁੱਲਾਂ ਦੇ ਹਾਰ ਪਾਕੇ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਟੀ.ਐਸ.ਯੂ.ਦੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ, ਹਰਵਿੰਦਰ ਸਿੰਘ ਸਵੱਦੀ, ਪਰਮਜੀਤ ਸਿੰਘ ਚੀਮਾਂ ਆਦਿ ਨੇ ਆਖਿਆ ਕਿ ਅਵਤਾਰ ਸਿੰਘ ਕਲੇਰ ਦੀਆਂ ਜੱਥੇਬੰਦੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਬਿਜਲੀ ਮੁਲਾਜਮਾਂ ਦੇ ਮਾਸਿਕ ਬੁਲਾਰੇ ਮੈਗਜ਼ੀਨ 'ਬਿਜਲੀ ਕਾਮਾਂ' ਦਾ ਕੈਸ਼ੀਅਰ ਨਿਯੁੱਕਤ ਕੀਤਾ ਗਿਆ ਹੈ। ਇਸ ਨਿਯੁੱਕਤੀ ਨਾਲ ਜ਼ਿਲ੍ਹਾ ਲੁਧਿਆਣਾ ਦੇ ਬਿਜਲੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਪੱਧਰ ਤੇ ਸੂਬਾ ਕਮੇਟੀ ਤੱਕ ਪਹੁੰਚਣਗੀਆਂ ਅਤੇ ਉਹਨਾਂ ਦੇ ਹੱਲ ਹੋਣਗੇ। ਉਹਨਾਂ ਟੀ.ਐਸ.ਯੂ.ਦੀ ਸੂਬਾ ਕਮੇਟੀ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਕਲੇਰ ਦੀ ਨਿਯੁੱਕਤੀ 'ਤੇ ਵਧਾਈ ਦਿੱਤੀ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਨਵੀਂ ਨਿਯੁੱਕਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਵਤਾਰ ਸਿੰਘ ਕਲੇਰ ਨੇ ਟੀ.ਐਸ.ਯੂ.ਦੀ ਸੂਬਾ ਕਮੇਟੀ ਅਤੇ ਸਮੂਹ ਬਿਜਲੀ ਮੁਲਾਜ਼ਮਾਂ ਸਾਥੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਪੂਰੀ ਤਨਦੇਹੀ ਤੇ ਸੁਹਿਰਦਤਾ ਨਾਲ ਆਪਣੀ ਜ਼ਿਮੇਵਾਰੀ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਅਮਨਦੀਪ ਸਿੰਘ ਡੱਲਾ, ਅਪਤਿੰਦਰ ਸਿੰਘ ਸਿੱਧੂ ਸਿੱਧਵਾਂ ਬੇਟ, ਰਾਜਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਜੇਈ, ਅਵਤਾਰ ਸਿੰਘ ਭੀਪਾ, ਰਾਮ ਚੰਦਰ, ਮਨਦੀਪ ਸਿੰਘ, ਅਮ੍ਰਿਤਪਾਲ ਸਿੰਘ ਜੇਈ, ਮਨਜੀਤ ਕੁਮਾਰ, ਰਿੰਕੂ ਚੀਮਨਾਂ, ਗੁਰਪ੍ਰੀਤ ਸਿੰਘ ਸ਼ੇਰਪੁਰਾ, ਅਵਤਾਰ ਸਿੰਘ ਮਾਣੂੰਕੇ, ਕੁਲਵਿੰਦਰ ਸਿੰਘ ਸਿੱਧਵਾਂ ਬੇਟ, ਵਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Click to Follow Babushahi Facebook page →