ਬਾਬਾ ਫ਼ਰੀਦ ਮੇਲੇ ’ਚ 22 ਸਤੰਬਰ ਨੂੰ ਨੌਜਵਾਨ ਗਾਇਕ ਚੰਦਰਾ ਬਰਾੜ ਅਤੇ ਸੂਫ਼ੀ ਗਾਇਕ ਕੰਵਰ ਗਰੇਵਾਲ ਰੰਗ ਬੰਨ੍ਹਣਗੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਸਤੰਬਰ 2024 - ਫ਼ਰੀਦਕੋਟ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਵੱਲੋਂ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਯੋਗ ਅਗਵਾਈ ’ਚ ਮਨਾਏ ਜਾ ਰਹੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੌਰਾਨ ਦੇ ਪ੍ਰੋਗਰਾਮਾਂ ਦੀ ਲੜੀ ’ਚ 22 ਸਤੰਬਰ ਨੂੰ ਸ਼ਾਮ 7:30 ਨਵੀਂ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ‘ਸਟਾਰ ਨਾਈਟ’ ਚ ਪੰਜਾਬੀ ਗਾਇਕੀ ’ਚ ਮੈਡਲ, ਪਾਕਿਸਤਾਨੀ ਸੂਟ, ਦਾਦੀ ਮਾਂ ਵਰਗੇ ਸੁਪਰਹਿੱਟ ਗੀਤਾਂ ਨਾਲ ਪੰਜਾਬੀ ਗਾਇਕੀ ’ਚ ਵਿਸ਼ੇਸ਼ ਮੁਕਾਮ ਬਣਾਉਣ ਵਾਲੇ ਨੌਜਵਾਨ ਗਾਇਕ ਚੰਦਰਾ ਬਰਾੜ ਅਤੇ ਸੂਫ਼ੀ ਗਾਇਕੀ ’ਚ ਸੰਸਾਰ ਪੱਧਰ ਤੇ ਨਿਰੰਤਰ ਛਾਏ ਹੋਏ ਸੂਫ਼ੀ ਗਾਇਕ ਕੰਵਰ ਗਰੇਵਾਲ ਆਪਣੀ ਦਮਦਾਰ ਗਾਇਕੀ ਤੇ ਸਾਰਥਿਕ ਵਿਚਾਰਾਂ ਨਾਲ ਸਰੋਤਿਆਂ ਦਾ ਮੰਨੋਰੰਜਨ ਕਰਨਗੇ।