ਲਿਖਤੀ ਪ੍ਰਤੀਯੋਗਤਾ ’ਚ ਪ੍ਰਵੀਨ, ਪ੍ਰਿਆ ਤੇ ਸਿਮਰਨ ਅੱਵਲ; ਚੇਤਨ ਜੀਵਨ ਲਈ ਸਿੱਖਣ ਦੀ ਪ੍ਰੇਰਨਾ ਜ਼ਰੂਰੀ-ਪੱਲੀ ਝਿੱਕੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਅਪ੍ਰੈਲ, 2026
ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕੰਪਿਊਟਰ ਸਾਇੰਸ ਨਾਲ ਜੁੜੇ ਸਵਾਲਾਂ ਦੇ ਆਧਾਰਿਤ 'ਲਿਖਤੀ ਪ੍ਰਤੀਯੋਗਤਾ' ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਪੀਜੀ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਐਮਸੀਏ ਦੇ ਪ੍ਰਵੀਨ ਰੱਲ੍ਹ (ਲਧਾਣਾ ਉੱਚਾ), ਬੀਐਸਸੀ ਦੀ ਪ੍ਰੀਆ ਕੁਮਾਰੀ (ਕਾਹਮਾ) ਤੇ ਬੀਸੀਏ ਦੀ ਸਿਮਰਨ (ਢੰਡੂਹਾ) ਨੇ ਬਰਾਬਰ ਅੰਕਾਂ ਨਾਲ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਨੂੰ ਪ੍ਰਬੰਧਕਾਂ ਵਲੋਂ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ, ਹਾਰ ਪਹਿਨਾਏ ਗਏ ਅਤੇ ਪੁਸਤਕਾਂ ਤਕਸੀਮ ਕੀਤੀਆਂ ਗਈਆਂ।
ਪ੍ਰਤੀਯੋਗੀਆਂ ’ਚ ਉਤਸ਼ਾਹਿਤ ਇਨਾਮ ਹਾਸਲ ਕਰਨ ਵਾਲਿਆਂ ਵਿੱਚ ਬੀਸੀਏ ਦੀ ਪ੍ਰਤਿਭਾ (ਗੁਜਰਪੁਰ ਕਲਾਂ), ਗਗਨਦੀਪ ਕੌਰ (ਉਸਮਾਨਪੁਰ), ਸਿਮਰਨ (ਪਰਾਗਪੁਰ), ਸਾਹਿਲ (ਕਰਨਾਣਾ), ਪਰਮਵੀਰ ਸਿੰਘ (ਸਕੋਹਪੁਰ), ਕਿਰਨਜੀਤ ਕੌਰ (ਨੌਰਾ), ਮਨੀਸ਼ਾ ਲਧਾਣਾ (ਝਿੱਕਾ), ਜੀਆ ਬੋਲਾ (ਪਰਾਗਪੁਰ), ਹਰਮਨਦੀਪ ਸਿੰਘ (ਕਰੀਹਾ), ਕਮਲਜੋਤ ਢਿੱਲੋਂ (ਮਜਾਰਾ ਖੁਰਦ) ਸ਼ਾਮਲ ਰਹੇ।
ਇਨਾਮਾਂ ਦੀ ਵੰਡ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਵਲੋਂ ਕੀਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੇਤੂ ਪ੍ਰਤੀਯੋਗਤਾ ਨੂੰ ਵਧਾਈ ਦਿੱਤੀ, ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੀਵਨ ’ਚ ਚੇਤਨਾ ਲਈ ਸਿੱਖਣ ’ਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਵਿਦਿਆਰਥੀ ਵਰਗ ਲਈ ਲਾਹੇਵੰਦ ਹੋਣ ਦਾ ਸਬੱਬ ਹੁੰਦੀਆਂ ਹਨ।
ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਮਿਸ਼ਨ ਤਹਿਤ ਇਲਾਕੇ ਭਰ ਦੇੇ ਵਿੱਦਿਅਕ ਅਦਾਰਿਆਂ ਵਿੱਚ ਅਜਿਹੀਆਂ ਪ੍ਰਤੀਯੋਗਤਾਵਾਂ ਨਿਰੰਤਰ ਕਰਵਾ ਰਹੇ ਹਨ। ਇਸ ਮੌਕੇ ਉਕਤ ਵਿਭਾਗ ਦੇ ਮੁੱਖੀ ਪ੍ਰੋ. ਆਬਿਦ ਵਕਾਰ ਨੂੰ ਪ੍ਰਤੀਯੋਗਤਾ ਦੇ ਪ੍ਰਬੰਧ ਹਿੱਤ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋ.ਸਰਬਪ੍ਰੀਤ ਕੌਰ ਤੇ ਪ੍ਰੋ. ਨਵਪ੍ਰੀਤ ਕੌਰ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਇੰਦੂ ਰੱਤੀ, ਦਫ਼ਤਰ ਸੁਪਰਡੈੇਂਟ ਪਰਮਜੀਤ ਸਿੰਘ, ਪ੍ਰੋ. ਗੁਰਬਿੰਦਰ ਸਿੰਘ, ਪ੍ਰੋ. ਵਿਪਨ, ਪ੍ਰੋ. ਨੀਲਮ ਕੁਮਾਰੀ, ਪ੍ਰੋ. ਮਨਜੀਤ ਕੌਰ, ਆਦਿ ਸ਼ਾਮਲ ਸਨ।