ਸੀ.ਈ.ਸੀ.-ਸੀ.ਜੀ.ਸੀ.ਲਾਂਡਰਾਂ ਨੇ ਉਦਯਮੋਤਸਵ 2025 ਨਾਲ ਮਨਾਇਆ ਨੈਸ਼ਨਲ ਸਟਾਰਟਅਪ ਡੇ
ਚੰਡੀਗੜ੍ਹ 16 ਜਨਵਰੀ 2025: ਅੱਜ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਸੀ.ਈ.ਸੀ.-ਸੀ.ਜੀ.ਸੀ. ਲਾਂਡਰਾਂ ਵਿੱਚ ਉਦਯਮੋਤਸਵ 2025 ਦਾ ਉਦਘਾਟਨੀ ਸਮਾਰੋਹ ਹੋਇਆ ਜੋ ਕਿ ਭਾਰਤ ਵਿੱਚ ਸਟਾਰਟਅਪ ਈਕੋਸਿਸਟਮ ਲਈ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ। ਇਸ ਇਵੈਂਟ ਵਿੱਚ ਉਭਰਦੇ ਨੌਜਵਾਨਾਂ, ਨਿਵੇਸ਼ਕਾਂ ਅਤੇ ਪਤਵੰਤਿਆਂ ਨੂੰ ਇੱਕੋ ਥਾਂ ਇਕੱਠਾ ਕੀਤਾ ਗਿਆ, ਜਿਸਦਾ ਉਦੇਸ਼ ਨਵੀਨਤਾ ਦੇ ਭਵਿੱਖ ਨੂੰ ਅੱਗੇ ਵਧਾਉਣਾ ਸੀ।ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਮੁਨੀਸ਼ ਅਰੋੜਾ, ਕੈਨ ਐਂਡ ਏਬਲ ਦੇ ਸੀਈਓ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਸਭ ਨੂੰ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਇਸ ਸਮਾਗਮ ਵਿੱਚ ਸ੍ਰੀ ਸਰੀਮ ਮੋਇਨ ਅਤੇ ਸ੍ਰੀ ਅੰਕੁਸ਼ ਗਾਵੜੀ ਦੇ ਨਾਲ-ਨਾਲ ਸਟਾਰਟਅਪ ਪੰਜਾਬ ਦੇ ਸ੍ਰੀ ਸਲਿਲ ਸਮੇਤ ਵਿਸ਼ੇਸ਼ ਮਹਿਮਾਨ ਵੀ ਪਹੁੰਚੇ ਅਤੇ ਭਾਸ਼ਣ ਦਿੱਤਾ।
ਉਨ੍ਹਾਂ ਦੇ ਭਾਸ਼ਣਾਂ ਨੇ ਦੇਸ਼ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ।ਇਸ ਉਦਘਾਟਨੀ ਸਮਾਰੋਹ ਵਿਚ ਵਿਦਿਆਰਥੀ, ਸਟਾਰਟਅੱਪ, ਨਿਵੇਸ਼ਕ ਅਤੇ ਪਤਵੰਤਿਆਂ ਸਮੇਤ 400 ਤੋਂ ਵੱਧ ਹਾਜ਼ਰੀਨ ਪਹੁੰਚੇ। ਇਸ ਮੌਕੇ 27 ਸ਼ਾਰਟਲਿਸਟਡ ਸਟਾਰਟਅੱਪ ਟੀਮਾਂ ਨੇ ਵੱਖ-ਵੱਖ ਉਦਯੋਗਾਂ ਦੀ ਨੁਮਾਇੰਦਗੀ ਕਰਨ ਵਾਲੇ 9 ਨਿਵੇਸ਼ਕਾਂ ਨੇ ਆਪਣੇ ਨਵੇਂ-ਨਵੇਂ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਆਪਣੀ ਸਿਰਜਣਾਤਮਕਤਾ, ਤਕਨੀਕੀ ਐਡਵਾਂਸਮੈਂਟਾਂ ਅਤੇ ਮਾਰਕੀਟ ਸੰਭਾਵਨਾਵਾਂ ਨਾਲ ਪੈਨਲ ਨੂੰ ਪ੍ਰਭਾਵਿਤ ਕੀਤਾ। ਇਵੈਂਟ ਦੀ ਸਮਾਪਤੀ ਵਿਦਾਇਗੀ ਸੈਸ਼ਨ ਦੇ ਨਾਲ ਹੋਈ, ਜਿਸ ਦੌਰਾਨ ਸਟਾਰਟਅੱਪਸ ਅਤੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪਹੁੰਚਣ ਤੇ ਮੋਮੈਂਟੋ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਏ ਚਾਹ ਸੈਸ਼ਨ ਨੇ ਆਪਸੀ ਮੇਲਜੋਲ ਲਈ ਹੋਰ ਮੌਕੇ ਪ੍ਰਦਾਨ ਕੀਤੇ, ਜਿਸ ਨਾਲ ਸਟਾਰਟਅੱਪ ਅਤੇ ਨਿਵੇਸ਼ਕਾਂ ਵਿਚ ਚੰਗੇ ਸੰਬਧ ਅਤੇ ਭਾਈਚਾਰਾ ਬਣਾਉਣ ਵਿਚ ਮਦਦ ਕੀਤੀ। ਸਿੱਖਿਆ ਮੰਤਰਾਲੇ ਅਤੇ ਸਟਾਰਟਅਪ ਪੰਜਾਬ ਦੇ ਸਹਿਯੋਗ ਨਾਲ ਹੋਇਆ ਉਦਯਮੋਤਸਵ 2025, ਨੌਜਵਾਨ ਉੱਦਮੀਆਂ ਲਈ ਇੱਕ ਸ਼ਾਨਦਾਰ ਪਲੇਟਫਾਰਮ ਸਾਬਤ ਹੋਇਆ। ਇਸ ਸ਼ਾਨਦਾਰ ਪਹਿਲ ਦਾ ਸਮਰਥਨ ਕਰਨ ਲਈ ਸਿੱਖਿਆ ਮੰਤਰਾਲੇ, ਏਆਈਸੀਟੀਈ ਅਤੇ ਸਟਾਰਟਅੱਪ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਏਆਈਸੀਟੀਈ ਵੱਲੋਂ ਪੂਰੇ ਭਾਰਤ ਵਿੱਚੋਂ ਚੁਣੀਆਂ ਗਈਆਂ 13 ਮੇਜ਼ਬਾਨ ਸੰਸਥਾਵਾਂ ਵਿੱਚੋਂ ਇੱਕ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ)-ਸੀਜੀਸੀ ਲਾਂਡਰਾਂ ਨੇ ਇਸ ਸਮਾਗਮ ਨੂੰ ਆਯੋਜਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਉਦਯਮੋਤਸਵ 2025 ਦੀ ਸਫਲਤਾ ਵਿੱਚ ਯੋਗਦਾਨ ਪਾਇਆ। ਇਹ ਇਵੈਂਟ ਨਵੀਨਤਾ ਅਤੇ ਸਟਾਰਟਅੱਪਸ ਲਈ ਵਧ ਰਹੇ ਸਮਰਥਨ ਦੀ ਸਪੱਸ਼ਟ ਉਦਾਹਰਣ ਸੀ, ਜੋ ਉੱਭਰ ਰਹੇ ਉੱਦਮੀਆਂ ਤੇ ਸੰਭਾਵੀ ਨਿਵੇਸ਼ਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਦਾ ਹੈ।