ਗੁਰਬਖ਼ਸ਼ ਸਿੰਘ ਸਿੱਧੂ ਨੇ ਗੋਲਡ ਕੋਸਟ, ਕੁਈਨਜ਼ਲੈਂਡ, ਆਸਟ੍ਰੇਲੀਆ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ(ਕੈਲੀਫੋਰਨੀਆਂ), 11 ਨਵੰਬਰ 2024- ਫਰਿਜਨੋ ਨਿਵਾਸੀ ਗੁਰਬਖ਼ਸ਼ ਸਿੰਘ ਸਿੱਧੂ ਅਕਸਰ ਸੀਨੀਅਰ ਖੇਡਾਂ ਵਿੱਚ ਹਿੱਸਾ ਲੈਕੇ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਨੂੰ ਮਾਣ ਦਿਵਾਉਂਦੇ ਰਹਿੰਦੇ ਨੇ। ਅੱਜ ਕੱਲ ਉਹ 13ਵੀਆਂ ਪੈਨ ਪੈਸੀਫਿਕ ਮਾਸਟਰਜ਼ ਗੇਮਸ, 2024 ਵਿੱਚ ਹਿੱਸਾ ਲੈਣ ਲਈ ਆਸਟਰੇਲੀਆ ਗਏ ਹੋਏ ਹਨ। ਜਿੱਥੇ ਉਹਨਾਂ 8, 9 ਅਤੇ 10 ਨਵੰਬਰ ਨੂੰ ਕੁਈਨਜ਼ਲੈਂਡ ਸਪੋਰਟਸ ਐਂਡ ਐਥਲੈਟਿਕਸ ਕੰਪਲੈਕਸ ਵਿੱਚ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਹਨਾਂ ਹੈਮਰ ਥਰੋਅ ਵਿੱਚ ਗੋਲਡ ਮੈਡਲ, ਵੇਟ ਥਰੋਅ ਵਿੱਚ ਗੋਲਡ ਮੈਡਲ, ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਅਤੇ ਥਰੋਅ ਪੈਂਟਾਥਲੋਨ ਵਿੱਚ ਗੋਲਡ ਮੈਡਲ ਜਿੱਤਿਆ। ਸ਼ਾਟ ਪੁਟ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ।
ਸਾਰੇ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਬਹੁਤ ਸਾਰੇ ਅਥਲੀਟ ਪੁਰਸ਼ ਔਰਤਾਂ ਨੇ ਭਾਗ ਲਿਆ। ਅਥਲੀਟ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਫਿਜੀ ਟਾਪੂ ਅਤੇ ਹੋਰ ਕਈ ਦੇਸ਼ਾਂ ਤੋਂ ਆਏ ਸਨ। 35 ਖੇਡ ਮੁਕਾਬਲਿਆਂ ਵਿੱਚ 40 ਦੇਸ਼ਾਂ ਨੇ ਹਿੱਸਾ ਲਿਆ। ਇਹ ਖੇਡਾਂ ਹਰ ਦੂਜੇ ਸਾਲ ਹੁੰਦੀਆਂ ਹਨ। ਇਸ ਤੋਂ ਪਹਿਲਾਂ ਉਹਨਾਂ ਨੇਵਾਡਾ ਅਤੇ ਹੰਟਸਮੈਨ ਸੀਨੀਅਰ ਗੇਮਜ਼ ਸੇਂਟ ਜੌਰਜ਼ ਯੂਟਾ ਤੋ ਵੀ ਮੈਡਲ ਜਿੱਤੇ ਸਨ।