ਕੀ ਭਾਰਤ-ਪਾਕਿਸਤਾਨ ਵਿਚਾਲੇ ਦੁਬਾਰਾ ਚੱਲੇਗੀ ਸਮਝੌਤਾ ਐਕਸਪ੍ਰੈਸ ਤੇ ਨਾਲ ਬੱਸ?
ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੀ ਸਮਝੌਤਾ ਐਕਸਪ੍ਰੈਸ ਅਤੇ ਅਟਲ ਬਿਹਾਰੀ ਵਾਜਪਾਈ ਵੱਲੋਂ ਚਲਾਈ ਗਈ ਬੱਸ ਸੇਵਾ ਜਿਸਦਾ ਨਾਮ ਹਿੰਦ ਪਾਕ ਦੋਸਤੀ ਸੀ ਉਸ ਨੂੰ ਦੁਬਾਰਾ ਤੋਂ ਚਲਾਉਣ ਦੀ ਮੰਗ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 13 ਨਵੰਬਰ 2024- ਭਾਰਤ ਤੇ ਪਾਕਿਸਤਾਨ ਵਿੱਚ ਚੱਲ ਰਹੇ ਵਪਾਰ ਨੂੰ ਉਸ ਵੇਲੇ ਰੋਕ ਦਿੱਤਾ ਗਿਆ ਸੀ ਜਦੋਂ ਪੁਲਵਾਮਾ ਅਟੈਕ ਹੋਇਆ ਸੀ ਅਤੇ ਕਈ ਜਵਾਨ ਉਸ ਅਟੈਕ ਵਿੱਚ ਸ਼ਹੀਦ ਹੋਏ ਸਨ। ਲੇਕਿਨ ਹੁਣ ਇੱਕ ਵਾਰ ਫਿਰ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਬਾਰਾ ਤੋਂ ਟਰੇਡ ਸ਼ੁਰੂ ਕੀਤੀ ਜਾਵੇ ਇਸ ਨੂੰ ਲੈ ਕੇ ਦੁਬਾਰਾ ਤੋਂ ਆਵਾਜ਼ ਉਠਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਉਸ ਸਮੇਂ ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੀ ਸਮਝੌਤਾ ਐਕਸਪ੍ਰੈਸ ਅਤੇ ਅਟਲ ਬਿਹਾਰੀ ਵਾਜਪਾਈ ਵੱਲੋਂ ਚਲਾਈ ਗਈ ਬੱਸ ਸੇਵਾ ਜਿਸਦਾ ਨਾਮ ਹਿੰਦ ਪਾਕ ਦੋਸਤੀ ਸੀ ਉਸ ਨੂੰ ਦੁਬਾਰਾ ਤੋਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਮੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਕੀਤੀ ਗਈ ਹੈ ਭਾਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਨੂੰ ਖੁਸ਼ਹਾਲ ਕਰਨਾ ਹੈ ਤਾਂ ਬਾਰਡਰ ਦਾ ਵਪਾਰ ਦੁਬਾਰਾ ਤੋਂ ਖੋਲਣ ਦੀ ਜਰੂਰਤ ਹੈ ਅਤੇ ਇਸ ਨਾਲ ਬਹੁਤ ਵਪਾਰ ਵਾਧਾ ਹੋਇਆ ਵੀ ਨਜ਼ਰ ਆਵੇਗਾ।
ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੀ ਟ੍ਰੇਨ ਸਮਝੌਤਾ ਐਕਸਪ੍ਰੈਸ ਅਤੇ ਹਿੰਦ ਪਾਕ ਦੋਸਤੀ ਬੱਸ ਸੇਵਾ ਕੁਝ ਸਮੇਂ ਲਈ ਬੰਦ ਕਰ ਦਿੱਤੀ ਗਈ ਸੀ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਪੁਲਵਾਮਾ ਅਟੈਕ ਦੱਸਿਆ ਜਾ ਰਿਹਾ ਸੀ। ਹਾਲਾਂਕਿ ਪੁਲਵਾਮਾ ਅਟੈਕ ਨੂੰ ਬੀਤੇ ਹੋਏ ਕਾਫੀ ਸਮਾਂ ਹੋ ਚੁੱਕਾ ਹੈ ਲੇਕਿਨ ਭਾਰਤ ਅਤੇ ਪਾਕਿਸਤਾਨ ਵਿੱਚ ਵਪਾਰ ਸ਼ੁਰੂ ਨਹੀਂ ਹੋ ਪਾਇਆ ਅਤੇ ਹੁਣ ਇਸ ਵਪਾਰ ਨੂੰ ਸ਼ੁਰੂ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਆਵਾਜ਼ ਚੁੱਕੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਵੱਲੋਂ ਅਤੇ ਅੰਮ੍ਰਿਤਸਰ ਦੇ ਨਜ਼ਦੀਕ ਲੱਗਦੇ ਪਿੰਡਾਂ ਨੂੰ ਖੁਸ਼ਹਾਲ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਲ ਵਪਾਰ ਕਰਨਾ ਚਾਹੀਦਾ ਹੈ ਬੇਸ਼ੱਕ ਭਾਰਤ ਤੇ ਪਾਕਿਸਤਾਨ ਦਾ ਵਪਾਰ ਵਾਇਆ ਗੁਜਰਾਤ ਰਾਹੀਂ ਹੋ ਰਿਹਾ ਹੈ ਲੇਕਿਨ ਜੇਕਰ ਇਹ ਵਪਾਰ ਪੰਜਾਬ ਦੇ ਰਾਹੀਂ ਹੋਵੇਗਾ ਤਾਂ ਪੰਜਾਬ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ ਉਹਨਾਂ ਨੇ ਕਿਹਾ ਕਿ ਸਗੋਂ ਇਹ ਬੱਸਾਂ ਇੱਕ ਰਹੀ ਬਹੁਤਾਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੋ ਤਲਕੀ ਹੈ ਉਸ ਨੂੰ ਘੱਟ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਇੰਟਰਗੇਟਿੰਗ ਚੈੱਕ ਪੋਸਟ ਦੀ ਸ਼ੁਰੂਆਤ ਹੋਈ ਦੁਬਾਰਾ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਇਸ ਨਾਲ ਪੰਜਾਬ ਖੁਸ਼ਹਾਲ ਹੁੰਦਾ ਹੋਇਆ ਨਜ਼ਰ ਆਵੇਗਾ।
ਇੱਥੇ ਦੱਸਣ ਯੋਗ ਹੈ ਕਿ ਪੁਲਵਾਮਾ ਅਟੈਕ ਦੇ ਦੌਰਾਨ ਬਹੁਤ ਸਾਰੇ ਜਵਾਨ ਆਪਣੀ ਜਾਨ ਉਸ ਅਟੈਕ ਵਿੱਚ ਗਵਾ ਚੁੱਕੇ ਸਨ। ਲੇਕਿਨ ਹੁਣ ਇੱਕ ਵਾਰ ਫਿਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਪਾਰ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਵਾਸਤੇ ਮੰਗ ਉੱਠਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ ਵਪਾਰ ਵਾਇਆ ਗੁਜਰਾਤ ਦੇ ਰਾਹੀਂ ਹੋ ਰਿਹਾ ਹੈ ਲੇਕਿਨ ਇਹ ਵਪਾਰ ਪੰਜਾਬ ਦੇ ਬਾਰਡਰ ਦੇ ਰਾਹੀਂ ਹੋਵੇ ਤਾਂ ਪੰਜਾਬ ਕਾਫੀ ਕੁਝ ਹਾਲ ਹੋ ਸਕਦਾ ਹੈ ਹੁਣ ਵੇਖਣਾ ਹੋਵੇਗਾ ਕਿ ਭਾਈ ਮਨਜੀਤ ਸਿੰਘ ਦੀ ਇਸ ਮੰਗ ਤੋਂ ਬਾਅਦ ਕੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਵਪਾਰ ਦੁਆਰਾ ਸ਼ੁਰੂ ਹੋ ਸਕਦਾ ਹੈ ਜਾਂ ਨਹੀਂ ਜਾਂ ਉਹ ਸੇਵਾਵਾਂ ਜੋ ਭਾਰਤ ਤੇ ਪਾਕਿਸਤਾਨ ਨੂੰ ਕਿਸੇ ਸਮੇਂ ਜੋੜਦੀਆਂ ਸਨ ਉਹਨਾਂ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਜਾਂਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੈ ਦੱਸੇਗਾ।